ਸ੍ਰੀ ਮੁਕਤਸਰ ਸਾਹਿਬ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸ਼ਹਿਰ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਖੇ ਪਹੁੰਚੇ। ਉਨ੍ਹਾਂ ਨੇ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਜਾਇਜ਼ਾ ਲਿਆ। ਇਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਲੋਕ ਕਾਂਗਰਸ ਦੇ ਏਜੰਟ ਹਨ ਅਤੇ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੀ ਸੋਚਣ ਵਾਲਾ ਕਦੇ ਟਕਸਾਲੀ ਨਹੀਂ ਹੋ ਸਕਦਾ।
ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਏ ਹਨ। ਕਾਂਗਰਸੀਆਂ ਨੂੰ ਇਸ ਗੱਲ ਦਾ ਚਾਨਣ ਹੋ ਚੁੱਕਾ ਹੈ ਕਿ ਦੁਬਾਰਾ ਕਾਂਗਰਸ ਸਰਕਾਰ ਨਹੀਂ ਆਵੇਗੀ ਅਤੇ ਉਹ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਨਸ਼ਾ ਤਸ਼ਕਰਾਂ ਤੋਂ ਵੀ ਪੈਸੇ ਲੈ ਰਹੇ ਹਨ।
2022 ਵਿਧਾਨ ਸਭਾ ਚੋਣਾਂ ਨੂੰ ਲੈਕੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਪਾਰਟੀ ਵਰਕਰ ਤਿਆਰ ਹੋ ਜਾਓ ਇਸ ਵਾਰ ਸਰਕਾਰ ਸਾਡੀ ਬਣੇਗੀ ਅਤੇ ਪੰਜਾਬ ਦੀ ਉਹ ਤਰੱਕੀ ਹੋਵੇਗੀ ਜੋ ਕਦੀ ਕਿਸੇ ਨੇ ਸੋਚੀ ਵੀ ਨਹੀਂ ਹੋਵੇਗੀ।
ਆਪਣੀ ਪਾਰਟੀ ਦੀ ਸ਼ਲਾਘਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਕੰਮ ਦਾ ਸਬੂਤ ਦਰਬਾਰ ਸਾਹਿਬ ਦਾ ਸੁੰਦਰੀਕਰਨ ਹੈ।
ਵਰਣਨਯੋਗ ਹੈ ਕਿ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਛੇਤੀ ਹੀ ਉਹ ਦੋ ਕਿਤਾਬਾਂ ਲਾਂਚ ਕਰਨ ਜਾ ਰਹੇ ਹਨ। ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਇਤਿਹਾਸ ਨੂੰ ਦਰਸਾਵੇਗੀ ਦੂਜਾ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਸਫ਼ਰ ਬਾਰੇ ਦਰਸਾਵੇਗੀ।