ETV Bharat / state

ਹਿੰਦੁਸਤਾਨ 'ਚ ਕੋਈ ਪਾਰਟੀ ਆਪਣੇ ਅਸੂਲਾਂ 'ਤੇ ਨਹੀਂ ਖੜਦੀ- ਪਰਕਾਸ਼ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ 'ਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਦੂਜੇ ਦਿਨ ਵੀ ਕੀਤਾ ਦੌਰਾ।

ਪਰਕਾਸ਼ ਸਿੰਘ ਬਾਦਲ
author img

By

Published : Mar 27, 2019, 10:23 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਹਲਕਾ ਲੰਬੀ 'ਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਦੂਜੇ ਦਿਨ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਬਾਦਲ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ।

ਪਰਕਾਸ਼ ਸਿੰਘ ਬਾਦਲ

ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪਰਕਾਸ਼ ਸਿੰਘ ਬਾਦਲ ਨੇ 'ਆਪ' ਤੇ ਕਾਂਗਰਸ ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਆਪਣੀ ਮਰਜ਼ੀ ਹੈ, ਹਿੰਦੁਸਤਾਨ 'ਚ ਕੋਈ ਪਾਰਟੀ ਆਪਣੇ ਅਸੂਲਾਂ 'ਤੇ ਨਹੀਂ ਖੜਦੀ ਹੈ।

ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਸਵਾਲ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਬਾਰੇ ਸੁਖਬੀਰ ਬਾਦਲ ਨੂੰ ਹੀ ਪੁੱਛੋ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨੀ ਬਾਰੇ ਬੋਲਦਿਆਂ ਕਿਹਾ ਕਿ ਇਹ ਕੰਮ ਮੁਨਾਫ਼ੇ ਵਾਲਾ ਹੋਵੇ, ਨਹੀਂ ਤਾਂ ਅੱਜ ਕੱਲ੍ਹ ਦੀ ਪੀੜ੍ਹੀ ਕਿਸਾਨੀ ਤੋਂ ਪਿੱਛੇ ਹੁੰਦੀ ਜਾ ਰਹੀ ਹੈ।

ਇਸ ਤੋਂ ਇਲਾਵਾ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਸਟ੍ਰਾਈਕਸ ਨਾਲ ਦੇਸ਼ ਦਾ ਨਾਂਅ ਉੱਚਾ ਕੀਤਾ।

Intro:Body:

badal in lambi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.