ETV Bharat / state

CBSE 10ਵੀਂ ਦੀ ਪ੍ਰੀਖਿਆ 'ਚੋਂ ਕੰਪਾਰਟਮੈਂਟ ਆਉਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ - ਦੂਜੀ ਵਾਰ ਕੰਪਾਰਟਮੈਂਟ

CBSE ਦੇ 10ਵੀਂ ਬੋਰਡ ਦੀ ਪ੍ਰੀਖਿਆ ਵਿੱਚੋਂ ਦੂਜੀ ਵਾਰ ਕੰਪਾਰਟਮੈਂਟ ਆਉਣ 'ਤੇ ਵਿਦਿਆਰਥੀ ਨੇ ਆਪਣੇ ਆਪ ਨੂੰ ਗੋਲੀ ਮਾਰ ਦੇ ਖੁਦਕੁਸ਼ੀ ਕਰ ਲਈ।

ਫ਼ੋਟੋ
ਫ਼ੋਟੋ
author img

By

Published : Nov 3, 2020, 9:29 AM IST

ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ ਰੋਡ 'ਤੇ ਪਿੰਡ ਚੜ੍ਹੇਵਾਨ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਹਰਿੰਦਰ ਸਿੰਘ ਨੇ ਪ੍ਰਿਖਿਆ ਦਾ ਨਤੀਜਾ ਚੰਗਾ ਨਾ ਆਉਣ ਕਾਰਨ ਖੁਦਕੁਸ਼ੀ ਕਰ ਲਈ।

CBSE 10ਵੀਂ ਦੀ ਪ੍ਰੀਖਿਆ 'ਚੋਂ ਦੂਜੀ ਵਾਰ ਕੰਪਾਰਟਮੈਂਟ ਆਉਣ 'ਤੇ ਜਨਮਦੀਨ ਤੋਂ ਪਹਿਲਾਂ ਕੀਤੀ ਖੁਦਕੁਸ਼ੀ

ਜਾਣਕਾਰੀ ਮੁਤਾਬਕ ਮ੍ਰਿਤਕ ਸੀਬੀਐਸਈ ਦੀ 10ਵੀਂ ਦਾ ਵਿਦਿਆਰਥੀ ਸੀ, ਪ੍ਰੀਖਿਆ ਵਿੱਚੋਂ ਦੂਜੀ ਵਾਰ ਕੰਪਾਰਟਮੈਂਟ ਆ ਜਾਣ ਕਾਰਨ ਉਹ ਕਾਫੀ ਨਿਰਾਸ਼ ਸੀ। ਜਿਸ ਕਾਰਨ ਉਸ ਨੇ ਘਰ ਦੇ ਸੰਦੂਕ ਵਿੱਚ ਰੱਖੀ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਨੌਜਵਾਨ ਦੇ ਇਸ ਕਾਰੇ ਨਾਲ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ। ਪਿੰਡ ਵਾਸੀ ਦੇ ਬਿਆਨ ਮੁਤਾਬਕ 2 ਅਕਤੂਬਰ ਨੂੰ ਨੌਜਵਾਨ ਦੀ ਪ੍ਰਿਖਿਆ ਦੇ ਨਤੀਜੇ ਆਏ ਤੇ 3 ਅਕਤੂਬਰ ਨੂੰ ਨੌਜਵਾਨ ਦਾ ਜਨਮ ਦਿਨ ਸੀ। ਪਿੰਡ ਵਾਸੀ ਮਨਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਹਰਿੰਦਰ ਨੂੰ ਜ਼ਖਮੀ ਹਾਲਤ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।'

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.