ETV Bharat / state

ਪਿੰਡ ‘ਚ ਸਰਪੰਚ ਨੇ ਕਰਵਾਈ ਅਨਾਊਂਸਮੈਂਟ, ਲੋਕਾਂ ‘ਚ ਮੱਚੀ ਹਾਹਾਕਾਰ - ਵੈਕਸੀਨੇਸ਼ਨ

ਸ੍ਰੀ ਮੁਕਤਸਰ ਸਾਹਿਬ ‘ਚ ਪਿੰਡਵਾਸੀਆਂ ਦਾ ਕਹਿਣਾ ਹੈ ਕਿ ਉਹ ਵੈਕਸੀਨ ਲਵਾਉਣ ਲਈ ਬਿਲਕੁਲ ਤਿਆਰ ਹਨ ਪਰ ਉਨ੍ਹਾਂ ਨੂੰ ਪਰਚੇ ਤੇ ਸਰਕਾਰੀ ਸਹੂਲਤਾਂ ਕੱਟਣ ਦਾ ਕਹਿ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ ।

ਪਿੰਡ ‘ਚ ਸਰਪੰਚ ਨੇ ਕਰਵਾਈ ਅਨਾਊਂਸਮੈਂਟ, ਲੋਕਾਂ ‘ਚ ਮੱਚੀ ਹਾਹਾਕਾਰ

author img

By

Published : May 25, 2021, 8:03 PM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਭੂੰਦੜ ਦੇ ਕਾਂਗਰਸੀ ਸਰਪੰਚ ਵਲੋਂ ਪਿੰਡ ਵਿਚ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਜੇਕਰ ਕੋਈ ਵੈਕਸੀਨੇਸ਼ਨ ਨਹੀਂ ਲਵਾਏਗਾ ਤਾਂ ਉਸ ਦੀ ਸਰਕਾਰੀ ਸਹੂਲਤ ਜੋ ਦਿੱਤੀ ਜਾਂਦੀ ਹੈ ਉਸਨੂੰ ਰੋਕ ਦਿੱਤਾ ਜਾਵੇਗਾ। ਜਿਸਨੂੰ ਲੈਕੇ ਪਿੰਡਵਾਸੀਆਂ ਦੇ ਵਲੋਂ ਸਵਾਲ ਉਠਾਏ ਗਏ ਹਨ।ਪਿੰਡਵਾਸੀਆਂ ਪਿੰਡ ਸੀਲ ਹੋਣ ਦੇ ਬਾਵਜੂਦ ਪਿੰਡ ਭੂੰਦੜ ਦੇ ਇਕੱਠੇ ਹੋ ਕੇ ਆਪਣੇ ਪਿੰਡ ਦੇ ਮੋਹਤਬਰਾਂ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਈ ਸਵਾਲ ਖੜ੍ਹੇ ਕੀਤੇ।

ਪਿੰਡ ‘ਚ ਸਰਪੰਚ ਨੇ ਕਰਵਾਈ ਅਨਾਊਂਸਮੈਂਟ, ਲੋਕਾਂ ‘ਚ ਮੱਚੀ ਹਾਹਾਕਾਰ

ਪਿੰਵਾਸੀਆਂ ਨੇ ਦੱਸਿਆ ਕਿ ਪਿੰਡ ਭੂੰਦੜ ਵਿਚ ਕੋਰੋਨਾ ਦੇ ਕੇਸ ਵੱਧ ਆਉਣ ਕਾਰਨ ਪਿੰਡ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ ਹੈ ਪਰ ਹੁਣ ਗਰੀਬ ਭਾਈਚਾਰੇ ਦੇ ਲੋਕਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂ ਘਰ ਵਿੱਚੋਂ ਅਨਾਊਂਸਮੈੰਟ ਕਰਕੇ ਕਿਹਾ ਕਿ ਜੋ ਲੋਕ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਉਣਗੇ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸਨੂੰ ਉਹ ਬਰਦਾਸ਼ਿਤ ਨਹੀਂ ਕਰਗਨੇ।ਨਾਲ ਹੀ ਉਨ੍ਹਾਂ ਵਿਧਾਇਕ ਰਾਜਾ ਵੜਿੰਗ ਨੂੰ ਲੋੜਵੰਦਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਉਧਰ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਇਹ ਸਭ ਕੁਝ ਲੋਕਾਂ ਵਲੋਂ ਮਾਹੌਲ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤਾਂ ਸਿਰਫ਼ ਵੈਕਸੀਨ ਲਵਾਉਣ ਲਈ ਅਨਾਊਂਸਮੈਂਟ ਕੀਤੀ ਸੀ ਅਤੇ ਜੋ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿਉਂਕਿ ਪਿੰਡ ਵਿੱਚ ਦੋ ਸੌ ਕੋਰੋਨਾ ਪਾਜ਼ੀਟਿਵ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਉਹ ਬਿਨਾਂ ਭੇਦਭਾਵ ਤੋਂ ਪਿੰਡ ਵਿੱਚ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ ਤੇ ਪਿੰਡ ਦੇ ਕੁਝ ਲੋਕ ਜਾਣ ਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸਿਸ ਕਰ ਰਹੇ ਹਨ।

ਇਹ ਵੀ ਪੜੋ:Milkha Singh ਦੀ ਸਿਹਤ ਚ ਹੋਇਆ ਸੁਧਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.