ETV Bharat / state

ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸਨ ਪਟਾਕੇ, ਨਾਪ ਤੋਲ ਵਿਭਾਗ ਨੇ ਫੜ੍ਹੇ 7 ਡੱਬੇ

ਸ਼ਹਿਰ ਵਿੱਚ ਵਿੱਕ ਰਹੇ ਗ਼ੈਰ ਕਾਨੂੰਨੀ ਪਟਾਕਿਆਂ ਨੂੰ ਨਾਪ ਤੋਲ ਵਿਭਾਗ ਨੇ ਜ਼ਬਤ ਕੀਤਾ ਹੈ। ਨਾਪ ਤੋਲ ਵਿਭਾਗ ਨੇ ਛਾਪੇਮਾਰੀ ਕਰਦਿਆਂ ਇਕ ਦੁਕਾਨ ਤੋਂ 7 ਡੱਬੇ ਨਾਜਾਇਜ਼ ਪਟਾਕਿਆਂ ਦੇ ਜ਼ਬਤ ਕੀਤੇ ਹਨ। ਇਹ ਪਟਾਕੇ ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸਨ।

ਨਾਪ ਤੋਲ ਵਿਭਾਗ
author img

By

Published : Oct 24, 2019, 3:23 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਵਿੱਚ ਵਿੱਕ ਰਹੇ ਗ਼ੈਰ-ਕਾਨੂੰਨੀ ਪਟਾਕਿਆਂ ਨੂੰ ਨਾਪ ਤੋਲ ਵਿਭਾਗ ਨੇ ਜਬ਼ਤ ਕੀਤਾ ਹੈ। ਨਾਪ ਤੋਲ ਵਿਭਾਗ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ ਤੋਂ 7 ਡੱਬੇ ਨਾਜਾਇਜ਼ ਪਟਾਕਿਆਂ ਦੇ ਜ਼ਬਤ ਕੀਤੇ ਹਨ। ਇਹ ਪਟਾਕੇ ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸੀ।

ਵੇਖੋ ਵੀਡੀਓ

ਨਾਪ ਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਗਰਗ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਨੇ ਤੁਲਸੀ ਰਾਮ ਸਟਰੀਟ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਆਰਕੇ ਸਪੋਰਟਸ ਦੀ ਦੁਕਾਨ ਤੋਂ ਨਾਜਾਇਜ਼ ਤੌਰ 'ਤੇ ਵੇਚੇ ਜਾ ਰਹੇ ਪੌਪ ਪਟਾਕਿਆਂ ਦੇ ਸੱਤ ਡੱਬੇ ਜ਼ਬਤ ਕੀਤੇ ਹਨ। ਉਨ੍ਹਾਂ ਨੇ ਮੌਕੇ 'ਤੇ ਹੀ ਦੁਕਾਨਦਾਰ ਦਾ ਚਲਾਨ ਵੀ ਕੱਟ ਦਿੱਤਾ।

ਦੱਸ ਦੇਈਏ ਕਿ ਚਾਈਨਾਂ ਦੇ 'ਪੌਪ' ਪਟਾਕੇ 'ਤੇ ਪੂਰੇ ਦੇਸ਼ 'ਚ ਕੋਰਟ ਵੱਲੋਂ ਪਾਬੰਦੀ ਲਾਈ ਗਈ ਹੈ, ਕਿਉਂਕਿ ਇਸ 'ਚੋਂ ਪੋਟਾਸ਼ ਅਤੇ ਫ਼ਾਸਫ਼ੋਰਸ ਵਰਗੇ ਬਾਰੂਦ ਦੀ ਵਰਤੋਂ ਹੁੰਦੀ ਹੈ, ਜੋ ਕਿ ਵੱਡੇ ਨੁਕਸਾਨ ਦਾ ਕਾਰਨ ਬਣਦੇ ਹਨ।

ਹੋਲਸੇਲਰਾਂ ਨੇ ਚਾਇਨਾ ਦੀ ਥਾਂ ਇਨ੍ਹਾਂ ਡੱਬਿਆਂ 'ਤੇ ਮੇਡ ਇਨ ਇੰਡੀਆ ਲਿਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਦਕਿ ਭਾਰਤ 'ਚ ਅਜਿਹਾ ਪਟਾਕੇ ਕਿਤੇ ਨਹੀਂ ਬਣ ਰਿਹਾ।

ਇਹ ਵੀ ਪੜੋ: ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ

ਇਹ ਪੌਪ ਨਾਂ ਦਾ ਚਾਈਨਜ਼ ਪਟਾਕਾ ਦੋ ਨੰਬਰ ਵਿੱਚ ਹੀ ਮਾਰਕਿਟ 'ਚ ਵਿਕਦਾ ਹੈ ਕਿਉਂਕਿ ਡੱਬੇ 'ਤੇ ਕਿਸੇ ਵੀ ਫੈਕਟਰੀ ਦਾ ਨਾਂ, ਕਿੱਥੇ ਬਣਦਾ ਹੈ, ਇਸਦਾ ਸਥਾਨ ਜਾਂ ਕੋਈ ਨਿਰਧਾਰਿਤ ਰੇਟ, ਮੈਨੂਫੈਕਸਰ ਜਾਂ ਐਕਸਪਾਇਰ ਮਿਤੀ ਆਦਿ ਕੁਝ ਵੀ ਨਹੀਂ ਲਿਖਿਆ ਹੋਇਆ ਹੈ। ਇਨਾਂ ਹੀ ਨਹੀਂ ਇਨ੍ਹਾਂ ਪਟਾਕਿਆਂ ਦਾ ਕੋਈ ਬਿੱਲ ਤਕ ਨਹੀਂ ਹੈ। ਜਿਸ ਵਿਚ ਟੈਕਸ ਦੇ ਨਾਮ 'ਤੇ ਵੀ ਵੱਡੀ ਲੁੱਟ ਕੀਤੀ ਜਾ ਰਹੀ ਹੈ।

Intro:ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸੀ ਪਟਾਕੇ , ਨਾਪਤੋਲ ਵਿਭਾਗ ਨੇ ਫੜ੍ਹੇ ਸੱਤ ਡੱਬੇ
ਚਾਈਨਾ ਦੇ ਪਟਾਕਿਆਂ ਨੂੰ ਵੇਚਿਆ ਜਾ ਰਿਹਾ ਮੇਕ ਇਨ ਇੰਡੀਆ ਲਿਖ ਕੇBody:ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸੀ ਪਟਾਕੇ , ਨਾਪਤੋਲ ਵਿਭਾਗ ਨੇ ਫੜ੍ਹੇ ਸੱਤ ਡੱਬੇ
ਚਾਈਨਾ ਦੇ ਪਟਾਕਿਆਂ ਨੂੰ ਵੇਚਿਆ ਜਾ ਰਿਹਾ ਮੇਕ ਇਨ ਇੰਡੀਆ ਲਿਖ ਕੇ
ਸ਼ਹਿਰ ਦੇ ਭੀੜ ਭਰੇ ਬਾਜ਼ਾਰ 'ਚ ਵਿੱਕ ਰਹੇ ਪਟਾਕਿਆਂ ਦੇ ਸਬੰਧ 'ਚ ਸਭ ਕੁਝ ਪਤਾ ਹੋਣ ਦੇ ਬਾਵਜੂਦ ਪੁਲਿਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜਦਕਿ ਦੂਜੇ ਪਾਸੇ ਨਾਪਤੋਲ ਵਿਭਾਗ ਨੂੰ ਇਹ ਪਟਾਕੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਸ਼ਹਿਰ 'ਚ ਛਾਪੇਮਾਰੀ ਕਰਦਿਆਂ ਇਕ ਦੁਕਾਨ ਤੋਂ ਸੱਤ ਡੱਬੇ ਨਾਜਾਇਜ਼ ਪਟਾਕੇ ਜਬਤ ਕੀਤੇ। ਜੋ ਕਿ ਕੋਰਟ ਵੱਲੋਂ ਪਾਬੰਦੀਸ਼ੁਦਾ ਹਨ ਪਰ ਫਿਰ ਵੀ ਇਹ ਬਾਜ਼ਾਰ 'ਚ ਧੜੱਲੇ ਨਾਲ ਵਿੱਕ ਰਹੇ ਹਨ।
ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਗਰਗ ਦੀ ਅਗਵਾਈ 'ਚ ਆਈ ਤਿੰਨ ਮੈਂਬਰੀ ਟੀਮ ਨੇ ਤੁਲਸੀ ਰਾਮ ਸਟਰੀਟ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਆਰਕੇ ਸਪੋਰਟਸ ਦੀ ਦੁਕਾਨ ਤੋਂ ਨਾਜਾਇਜ਼ ਤੌਰ 'ਤੇ ਵੇਚੇ ਜਾ ਰਹੇ ਇਹ ਪੌਪ ਦੇ ਸੱਤ ਡੱਬੇ ਜਬਤ ਕੀਤੇ ਹਨ। ਇਸਤੋਂ ਇਲਾਵਾ ਹੋਰ ਵੀ ਬਿਨਾਂ ਬਿੱਲ ਦੇ ਕੁਝ ਸਾਮਾਨ ਜਬਤ ਕੀਤਾ ਹੈ। ਉਨ੍ਹਾਂ ਮੌਕੇ ਤੇ ਹੀ ਦੁਕਾਨਦਾਰ ਦਾ ਚਲਾਨ ਵੀ ਕੱਟ ਦਿੱਤਾ।
ਚਾਈਨਾਂ ਦੇ 'ਪੌਪ' ਪਟਾਕੇ ਜਿਸ 'ਤੇ ਪੂਰੇ ਦੇਸ਼ 'ਚ ਕੋਰਟ ਵੱਲੋਂ ਪਾਬੰਦੀ ਲਾਈ ਗਈ ਹੈ, ਕਿਉਂਕਿ ਇਸ 'ਚੋਂ ਪੋਟਾਸ਼ ਅਤੇ ਫਾਸਫੋਰਸ ਵਰਗੇ ਬਾਰੂਦ ਦੀ ਵਰਤੋਂ ਹੁੰਦੀ ਹੈ, ਜੋ ਕਿ ਵੱਡੇ ਨੁਕਸਾਨ ਦਾ ਕਾਰਨ ਬਣਦੇ ਹਨ। ਪਿਛਲੇ ਸਮੇਂ ਦੌਰਾਨ ਬਟਾਲਾ, ਕੋਟਕਪੂਰਾ ਸਮੇਤ ਹੋਰ ਕਈ ਜਗ੍ਹਾ ਇਨ੍ਹਾਂ ਪਟਾਕਿਆਂ ਦੀ ਵਜ੍ਹਾ ਕਾਰਨ ਅਨੇਕਾਂ ਕੀਮਤੀ ਜਾਨਾਂ ਗਈਆਂ ਹਨ ਪਰ ਹੁਣ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ 'ਤੇ ਪਟਾਕਿਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਹੋਲਸੇਲਰਾਂ ਨੇ ਚਾਈਨਾ ਦੀ ਬਜਾਏ ਇਨ੍ਹਾਂ ਡੱਬਿਆਂ 'ਤੇ ਮੇਡ ਇਨ ਇੰਡੀਆ ਲਿਖਣਾ ਸ਼ੁਰੂ ਕਰ ਦਿੱਤਾ ਹੈ। ਜਦਕਿ ਭਾਰਤ 'ਚ ਅਜਿਹਾ ਪਟਾਕੇ ਕਿਤੇ ਨਹੀਂ ਬਣ ਸਕਦਾ।
ਪੌਪ ਨਾਂ ਦਾ ਚਾਈਨਜ਼ ਪਟਾਕਾ ਦੋ ਨੰਬਰ 'ਚ ਹੀ ਮਾਰਕਿਟ 'ਚ ਵਿਕਦਾ ਕਿਉਂਕਿ ਡੱਬੇ 'ਤੇ ਕਿਸੇ ਵੀ ਫੈਕਟਰੀ ਦਾ ਨਾਂ, ਕਿੱਥੇ ਬਣਦਾ ਹੈ, ਇਸਦਾ ਸਥਾਨ ਜਾਂ ਕੋਈ ਨਿਰਧਾਰਿਤ ਰੇਟ, ਮੈਨੂਫੈਕਸਰ ਜਾਂ ਐਕਸਪਾਇਰ ਮਿਤੀ ਆਦਿ ਕੁਝ ਵੀ ਨਹੀਂ ਲਿਖਿਆ ਹੁੰਦਾ। ਇਨਾਂ ਹੀ ਨਹੀਂ ਇਨ੍ਹਾਂ ਪਟਾਕਿਆਂ ਦਾ ਕੋਈ ਬਿੱਲ ਤਕ ਨਹੀਂ ਹੈ। ਜਿਸ ਵਿਚ ਟੈਕਸ ਦੇ ਨਾਮ 'ਤੇ ਵੀ ਵੱਡੀ ਲੁੱਟ ਕੀਤੀ ਜਾ ਰਹੀ ਹੈ।
ਭੀੜ ਭਰੇ ਬਾਜ਼ਾਰ 'ਚ ਪਟਾਕੇ ਵੇਚਣ 'ਤੇ ਪਾਬੰਦੀ ਹੈ। ਪ੍ਰਸ਼ਾਸਨ ਸਮੇਤ ਪੁਲਿਸ ਨੂੰ ਇਹ ਪਟਾਕੇ ਨਜ਼ਰ ਨਹੀਂ ਆ ਰਹੇ। ਉਹ ਤਾਂ ਪਟਾਕੇ ਵੇਚਣ ਦੇ ਲਈ ਕੇਵਲ ਸਟਾਲ ਅਲਾਟ ਕਰਕੇ ਖ਼ਾਨਾਪੂਰਤੀ ਕਰ ਚੁੱਕਾ ਹੈ। ਜਦਕਿ ਨਾਪਤੋਲ ਵਿਭਾਗ ਨੇ ਬਾਜ਼ਾਰ 'ਚ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। .
ਓਧਰ ਏਡੀਸੀ ਡਾ. ਰਿਚਾ ਵਾਰ-ਵਾਰ ਏਹੀ ਕਹਿ ਰਹੇ ਹਨ ਕਿ ਇਸਦੇ ਲਈ ਜ਼ਿੰਮੇਵਾਰ ਥਾਣਾ ਇੰਚਾਰਜ ਹੈ। ਪਰ ਥਾਣਾ ਇੰਚਾਰਜ ਆਪਣੀ ਜ਼ਿੰਮੇਵਾਰੀ ਮੰਨਣ ਲਈ ਤਿਆਰ ਨਹੀਂ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.