ਮੁਕਸਤਾਰ: ਮੁਕਤਸਰ ਸਾਹਿਬ ਦੇ ਮੋੜ ਰੋੜ 'ਤੇ ਉਸ ਸਮੇਂ ਮਾਤਮ ਛਾਅ ਗਿਆ ਜਦੋਂ ਪਤਾ ਲੱਗਿਆ ਕਿ 25 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ।ਕਾਬਲੇਜ਼ਿਕਰ ਹੈ ਕਿ ਗੁਰਵਿੰਦਰ ਸਿੰਘ ਹਿਮਾਚਲ ਘੁੰਮਣ ਗਿਆ ਸੀ, ਜਿੱਥੇ ਉਸ ਦੀ ਕਾਰ ਖਾਈ 'ਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇੰਨ੍ਹਾਂ ਹੀ ਨਹੀਂ ਗੁਰਵਿੰਦਰ ਨਾਲ ਇੱਕ ਲੜਕੀ ਦੀ ਲਾਸ਼ ਵੀ ਕਾਰ ਚੋਂ ਬਰਾਮਦ ਹੋਈ ਹੈ।
ਪਰਿਵਾਰਕ ਮੈਂਬਰਾਂ ਦਾ ਬਿਆਨ: ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹਨ੍ਹਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਇੱਕ ਟਰੱਕ ਡਰਾਇਵਰ ਸੀ, ਉਸ ਨੂੰ ਗੱਡੀ ਵੀ ਚੰਗੀ ਤਰ੍ਹਾਂ ਚਲਾਉਣੀ ਨਹੀਂ ਆਉਂਦੀ ਸੀ। ਮ੍ਰਿਤਕ ਚਾਰ ਭੈਣ-ਭਰਾਵਾਂ ਚੋਂ ਸਭ ਤੋਂ ਛੋਟਾ ਸੀ ਅਤੇ ਹੁਣ ਤੱਕ ਉਸ ਦਾ ਵਿਆਹ ਨਹੀਂ ਹੋਇਆ। ਗੁਰਵਿੰਦਰ ਦੀ ਮੌਤ ਦੀ ਖ਼ਬਰ ਪਰਿਵਾਰਿਕ ਮੈਂਬਰਾਂ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਗੁਰਵਿੰਦਰ ਦੀ ਕਾਰ ਖਾਈ ਚੋਂ ਮਿਲੀ ਹੈ ਅਤੇ ਇਸ ਹਾਦਸੇ 'ਚ ਉਸ ਦੀ ਮੌਤ ਹੋ ਗਈ।
- Tiger In Kapurthala: ਪਿੰਡਾਂ 'ਚ ਜੰਗਲੀ ਤੇਂਦੁਏ ਦਾ ਆਂਤਕ ! ਕਈ ਪਸ਼ੂਆਂ ਦਾ ਕਰ ਚੁੱਕਾ ਸ਼ਿਕਾਰ, ਲੋਕਾਂ ਨੂੰ ਸਤਾਉਣ ਲੱਗਾ ਬੱਚਿਆਂ ਦਾ ਡਰ
- Brother-Sister Meets After 76 years: ਭਾਰਤ-ਪਾਕਿ ਦੀ ਵੰਡ ਸਮੇਂ ਵਿਛੜਿਆ ਪਰਿਵਾਰ, ਸ੍ਰੀ ਕਰਤਾਰਪੁਰ ਸਾਹਿਬ 'ਚ 76 ਸਾਲਾਂ ਬਾਅਦ ਮਿਲੇ ਭੈਣ-ਭਰਾ
- ਖੇਤਾ 'ਚ ਪਾਣੀ ਦੀ ਮੋਟਰ ਬੰਦ ਕਰਨ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪੁਲਿਸ ਦਾ ਪੱਖ: ਪੁਲਿਸ ਅਧਿਕਾਰੀਆਂ ਮੁਤਾਬਿਕ ਚੰਬਾ ਨੇੜੇ ਸੜਕ ਹਾਦਸੇ ਕਾਰਨ ਕਾਰ ਖਾਈ 'ਚ ਡਿੱਗਣ ਕਾਰਨ ਗੁਰਵਿੰਦਰ ਅਤੇ ਉਸ ਦੇ ਨਾਲ ਕੁੜੀ ਦੋਵਾਂ ਦੀ ਹਾਦਸੇ 'ਚ ਮੌਤ ਹੋ ਚੁੱਕੀ ਹੈ। ਦੋਵੇਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਜਦਕਿ ਗੁਰਵਿੰਦਰ ਦਾ ਅੱਜ ਪੋਸਟਮਾਰਟ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਕਾਬਲੇਜ਼ਿਕਰ ਹੈ ਕਿ ਗੁਰਵਿੰਦਰ ਦੀ ਲਾਸ਼ ਕੱਲ ਮੁਕਤਸਰ ਸਾਹਿਬ ਪਹੁੰਚੇਗੀ ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਇੰਨਾ ਨਾਲ ਹੋਰ ਕੌਣ ਸੀ, ਇਸ ਬਾਰੇ ਫਿਲਾਹਲ ਕੋਈ ਜਾਣਕਾਰੀ ਹੈ।