ETV Bharat / state

ਆਪ ਵਰਕਰਾ ਨੇ ਨਗਰ ਕੌਂਸਲ ਪ੍ਰਧਾਨ ਦੇ ਘਰ ਅੱਗੇ ਲਗਾਏ ਕੂੜੇ ਦੇ ਢੇਰ

ਆਮ ਆਦਮੀ ਪਾਰਟੀ ਦੇ ਜਗਦੀਪ ਸੰਧੂ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਤੇ ਪ੍ਰਧਾਨ ਦੇ ਘਰ ਅੱਗੇ ਸੁੱਟਿਆ ਗਈਆਂ ਕੂੜੇ ਦੀਆਂ ਭਰੀਆਂ ਟਰਾਲੀਆਂ

ਆਪ ਵਰਕਰਾ ਨੇ ਨਗਰ ਕੌਂਸਲ ਪ੍ਰਧਾਨ ਦੇ ਘਰ ਬਾਹਰ ਲਗਾਏ ਕੂੜੇ ਦੇ ਢੇਰ

author img

By

Published : Jun 12, 2021, 9:19 PM IST

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਆਗੂ ਜਗਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਵੀਰਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਜਲਾਲਾਬਾਦ ਰੋਡ ਤੇ ਸਥਿੱਤ ਘਰ ਤੇ ਦੁਕਾਨ ਦੇ ਅੱਗੇ ਕੂੜੇ ਨਾਲ ਭਰੀਆਂ ਟਰਾਲੀਆਂ ਸੁੱਟ ਦਿੱਤੀਆਂ ਗਈਆਂ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ, ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਆਪ ਵਰਕਰਾ ਨੇ ਨਗਰ ਕੌਂਸਲ ਪ੍ਰਧਾਨ ਦੇ ਘਰ ਬਾਹਰ ਲਗਾਏ ਕੂੜੇ ਦੇ ਢੇਰ

ਇਸ ਮੌਕੇ ਆਪ ਆਗੂ ਜਗਦੀਪ ਸੰਧੂ ਨੇ ਕਾਂਗਰਸ ਸਰਕਾਰ ਤੋਂ ਸਫਾਈ ਸੇਵਕ ਯੂਨੀਅਨ ਦੀ ਮੰਗਾਂ ਮੰਨਣ ਦੀ ਗੱਲ ਤੇ ਜ਼ੋਰ ਦਿੱਤਾ। ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਆਪ ਆਗੂ ਮੌਜੂਦ ਰਹੇ। ਜਗਦੀਪ ਸੰਧੂ ਨੇ ਕਿਹਾ, ਕਿ ਬੀਤੇ ਦਿਨੀਂ ਉਨ੍ਹਾਂ ਨੇ ਕੂੜੇ ਦੇ ਢੇਰਾਂ ਕੋਲ ਲਾਈਵ ਹੋ ਕੇ ਸਰਕਾਰ ਨੂੰ 9 ਜੂਨ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਸੰਬੰਧੀ ਟਾਇਮ ਦਿੱਤਾ ਸੀ , ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਤਾਂ ਅੱਜ ਉਨ੍ਹਾਂ ਵੱਲੋਂ ਇਹ ਐਕਸ਼ਨ ਲੈਂਦਿਆਂ ਕੂੜੇ ਦੀਆਂ ਭਰੀਆਂ ਦੋ ਟਰਾਲੀਆਂ ਲਿਆ ਕੇ ਇੱਕ ਟਰਾਲੀ ਨਗਰ ਕੌਂਸਲ ਤੇ ਦੂਜੀ ਪ੍ਰਧਾਨ ਦੇ ਘਰ ਤੇ ਦੁਕਾਨ ਅੱਗੇ ਸੁੱਟ ਕੇ ਵਿਰੋਧ ਜਤਾਇਆ ਹੈ।

ਇਹ ਵੀ ਪੜ੍ਹੋ:-ਕਾਲਾਬਾਜ਼ਾਰੀ ਮਾਮਲੇ 'ਚ ਫਾਰਮਾ ਕੰਪਨੀ ਦੇ ਮਾਲਕ ਵੱਲੋਂ ਜ਼ਮਾਨਤ ਅਰਜ਼ੀ ਦਾਖ਼ਲ

ETV Bharat Logo

Copyright © 2024 Ushodaya Enterprises Pvt. Ltd., All Rights Reserved.