ETV Bharat / state

ਖੇਤੀ ਕਾਨੂੰਨਾਂ ਦਾ ਵਿਰੋਧ: ਗੁਰੂਸਰ ਵਾਸੀਆਂ ਨੇ ਲਾਏ ਪੋਸਟਰ, ਕਿਹਾ ਕੋਈ ਵੀ ਸਿਆਸੀ ਆਗੂ ਪਿੰਡਾਂ 'ਚ ਨਾ ਆਉਣ

author img

By

Published : Oct 5, 2020, 4:13 PM IST

ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਵਾਸੀਆਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡ ਦਾ ਇੱਕਠ ਕਰਕੇ ਇੱਕ ਅਹਿਮ ਫੈਸਲਾ ਲਿਆ ਹੈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਿੰਨ੍ਹਾ ਸਮਾਂ ਇੱਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਸਮਾਂ ਕੋਈ ਵੀ ਸਿਆਸੀ ਆਗੂ ਪਿੰਡਾਂ ਨਾ ਵੜੇ।

ਖੇਤੀ ਕਾਨੂੰਨਾਂ ਦਾ ਵਿਰੋਧ: ਗੁਰੂਸਰ ਵਾਸੀਆਂ ਨੇ ਲਾਏ ਪੋਸਟਰ, ਕਿਹਾ ਕੋਈ ਵੀ ਸਿਆਸੀ ਆਗੂ ਘਰਾਂ 'ਚ ਨਾ ਆਉਣ
ਖੇਤੀ ਕਾਨੂੰਨਾਂ ਦਾ ਵਿਰੋਧ: ਗੁਰੂਸਰ ਵਾਸੀਆਂ ਨੇ ਲਾਏ ਪੋਸਟਰ, ਕਿਹਾ ਕੋਈ ਵੀ ਸਿਆਸੀ ਆਗੂ ਪਿੰਡਾਂ 'ਚ ਨਾ ਆਉਣ

ਸ੍ਰੀ ਮੁਕਤਸਰ ਸਾਹਿਬ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਸੰਗਰਾਮ ਜਾਰੀ ਹੈ। ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ 'ਤੇ ਹਨ ਅਤੇ ਰੇਲ ਰੋਕੋ ਅੰਦੋਲਨ ਨੂੰ ਵੀ 8 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਪਿੰਡਾਂ ਦੀ ਪੰਚਾਇਤਾਂ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਮਤੇ ਪਾਸ ਕਰ ਰਹੀ ਹਨ। ਇਸ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੀ ਇਨ੍ਹਾਂ ਕਾਨੂੰਨਾਂ ਵਿਰੁੱਧ ਆਪਣੀ- ਆਪਣੀ ਡੱਫਲੀ ਵਜਾ ਰਹੀਆਂ ਹਨ। ਹੁਣ ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਵਾਸੀਆਂ ਨੇ ਵੀ ਪਿੰਡ ਦਾ ਇੱਕਠ ਕਰਕੇ ਇੱਕ ਅਹਿਮ ਫੈਸਲਾ ਲਿਆ ਹੈ।

ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਿੰਨ੍ਹਾ ਸਮਾਂ ਇੱਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਸਮਾਂ ਕੋਈ ਵੀ ਸਿਆਸੀ ਆਗੂ ਪਿੰਡ ਵਿੱਚ ਨਾ ਵੜੇ। ਪਿੰਡ ਵਾਸੀਆਂ ਨੇ ਇਸ ਨੂੰ ਲੈ ਕੇ ਬਕਾਇਦਾ ਆਪਣੇ ਘਰਾਂ ਅੱਗੇ ਪੋਸਟਰ ਵੀ ਲਗਾ ਦਿੱਤੇ ਹਨ।

ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਨੇ ਇੱਕ ਭਰਵਾਂ ਇੱਕਠ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕਠੇ ਹੋ ਕੇ ਇਹ ਫੈਸਲਾ ਲਿਆ ਹੈ ਕਿ ਜਿੰਨ੍ਹਾਂ ਸਮਾਂ ਇਹ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨ੍ਹਾਂ ਸਮਾਂ ਕੋਈ ਵੀ ਸਿਆਸੀ ਆਗੂ ਸਾਡੇ ਘਰਾਂ ਵਿੱਚ ਨਾ ਵੜੇ।

ਪਿੰਡ ਵਾਸੀਆਂ ਨੇ ਕਿਹਾ ਜਿੰਨ੍ਹਾਂ ਸਮਾਂ ਇਨ੍ਹਾਂ ਸਿਆਸੀ ਆਗੂਆਂ ਦਾ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਵਿਰੋਧ ਨਹੀਂ ਹੁੰਦਾ, ਉਨ੍ਹਾਂ ਸਮਾਂ ਇਹ ਆਗੂ ਕਿਸਾਨਾਂ ਦੀ ਗੱਲ ਨਹੀਂ ਸੁਣਨਗੇ। ਪਿੰਡਾ ਵਾਸੀਆਂ ਨੇ ਹੋਰ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਤਾਂ ਇਹ ਸੰਘਰਸ਼ ਨੂੰ ਹੋਰ ਬਲ ਮਿਲ ਸਕੇ। ਇਸ ਮੌਕੇ ਪਿੰਡ ਵਾਸੀਆਂ ਨੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੰਬਾਈਨਾਂ 'ਤੇ ਐੱਮਐਸ ਸਿਸਟਮ ਲਗਾਉਣ ਦੀ ਬਜਾਏ ਕੋਈ ਕਾਰਗਰ ਹੱਲ ਕੱਢੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.