ETV Bharat / state

ਗਿੱਦੜਬਾਹਾ ਦੇ ਵਕੀਲ ਨੇ ਗਾਇਕ ਸਿੱਧੂ ਮੂਸੇਵਾਲਾ ਉੱਤੇ ਕੀਤਾ ਕੇਸ - ਸਿੱਧੂ ਮੂਸੇਵਾਲਾ

ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਗਿੱਦੜਬਾਹਾ ਦੇ ਇੱਕ ਵਕੀਲ ਕੁਲਜਿੰਦਰ ਸਿੰਘ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਵਿਰੁੱਧ ਗਾਣੇ ਵਿੱਚ ਮਾਈ ਭਾਗੋ ਦੇ ਨਾਅਂ ਦੀ ਗ਼ਲਤ ਵਰਤੋਂ ਕਰਨ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਲਈ ਉਨ੍ਹਾਂ ਨੇ ਜੂਡੀਸ਼ੀਅਲ ਮੈਜਿਸਟਰੇਟ ਅਦਾਲਤ ਵਿੱਚ ਪਟੀਸ਼ਨ ਦਾਇਕ ਕਰਕੇ ਗਾਇਕ ਉੱਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਫੋਟੋ
author img

By

Published : Sep 23, 2019, 10:32 PM IST

ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਕੁਲਜਿੰਦਰ ਸਿੰਘ ਸਿੱਧੂ ਨੇ ਗਾਇਕ ਸਿੱਧੂ ਮੂਸੇਵਾਲੇ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਲਈ ਕੁਲਜਿੰਦਰ ਸਿੰਘ ਨੇ ਗਿੱਦੜਬਾਹਾ ਦੇ ਜਸਟਿਸ ਮਨਦੀਪ ਸਿੰਘ ਅਦਾਲਤ ਵਿੱਚ ਇਕ ਪਟੀਸ਼ਨ ਦਾਖਲ ਕੀਤੀ ਹੈ। ਉਨ੍ਹਾਂ ਨੇ ਆਪਣੀ ਪਟੀਸ਼ਨ ਵਿੱਚ ਸਿੱਧੂ ਮੂਸੇਵਾਲਾ ਵਿਰੁੱਧ ਮਾਈ ਭਾਗੋ ਦੇ ਨਾਂਅ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।

ਵੀਡੀਓ

ਵਕੀਲ ਨੇ ਅਦਾਲਤ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜ਼ਿਕਰ ਕਰਦਿਆਂ ਗਾਇਕ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਬਾਰੇ ਵਕੀਲ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗਾਇਕ ਦੇ ਗੀਤ ਜੱਟੀ ਵਿੱਚ ਗਾਇਕ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਨੇ ਇਤਿਹਾਸ ਨੂੰ ਆਪਣੇ ਗਾਣੇ ਵਿੱਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮਾਤਾ ਭਾਗ ਕੌਰ ਜੀ ਨੇ ਮੁਗਲਾਂ ਵਿਰੁੱਧ ਅਨੇਕਾ ਲੜਾਈਆਂ ਲੜੀਆਂ ਅਤੇ ਖਿਦਰਾਣੇ ਦੀ ਲੜਾਈ 'ਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਸਿੱਖਾਂ ਲਈ ਬੇਹੱਦ ਸ਼ਰਧਾ ਅਤੇ ਸਤਿਕਾਰਤ ਮਾਤਾ ਭਾਗ ਕੌਰ ਜੀ ਦੇ ਨਾਂਅ ਦੀ ਗ਼ਲਤ ਵਰਤੋਂ ਕਰਕੇ ਸਿੱਧੂ ਮੂਸੇਵਾਲਾ ਨੇ ਧਾਰਮਿਕ ਭਾਵਨਾਵਾਂ ਦੇ ਨਾਲ ਔਰਤਾਂ ਦੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਗਾਇਕ ਦਾ ਅਪਰਾਧ ਧਾਰਾ 295ਏ, 509 ਆਈ.ਪੀ.ਸੀ. ਅਧੀਨ ਆਉਂਦਾ ਹੈ। ਉਨ੍ਹਾਂ ਮਾਣਯੋਗ ਅਦਾਲਤ ਕੋਲੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਕੋਰਟ ਵਿੱਚ ਤਲਬ ਕੀਤਾ ਜਾਵੇ ਅਤੇ 30 ਸਤੰਬਰ ਨੂ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ।

Intro:ਗਿੱਦੜਬਾਹਾ ਦੇ ਇੱਕ ਵਕੀਲ ਵਲੋਂ ਗਾਇਕ ਸਿੱਧੂ ਮੂਸੇ ਵਾਲੇ ਦੇ ਉੱਪਰ ਕੀਤਾ ਕੇਸ
ਮਾਮਲਾ Body:ਬਾਰ ਐਸੋਸੀਏਸ਼ਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਗਿੱਦੜਬਾਹਾ ਵਿਖੇ ਸ੍ਰੀ ਮਨਦੀਪ ਸਿੰਘ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਪਟੀਸ਼ਨ ਵਿਚ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਜਦੋਂ ਉਨ੍ਹਾਂ ਯੂ-ਟਿਊਬ ਚਲਾਈ ਤਾਂ ਉਸ ਵਿਚ ਗਾਣਾ ਜੱਟੀ ਚੱਲ ਰਿਹਾ ਸੀ। ਇਸ ਗੀਤ ਵਿਚ ਮਾਤਾ ਭਾਗ ਕੌਰ ਜੀ ਦੇ ਨਾਮ ਦੀ ਗਲਤ ਵਰਤੋਂ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਤਾ ਭਾਗ ਕੌਰ ਜੀ ਨੇ ਮੁਗਲਾਂ ਵਿਰੁੱਧ ਅਨੇਕਾ ਲੜਾਈਆਂ ਲੜੀਆਂ ਅਤੇ ਖਿਦਰਾਣੇ ਦੀ ਲੜਾਈ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਸਿੱਖਾਂ ਲਈ ਬੇਹੱਦ ਸ਼ਰਧਾ ਅਤੇ ਸਤਿਕਾਰਤ ਮਾਤਾ ਭਾਗ ਕੌਰ ਜੀ ਦੇ ਨਾਮ ਦੀ ਗਲਤ ਵਰਤੋਂ ਕਰਕੇ ਸਿੱਧੂ ਮੂਸੇਵਾਲਾ ਨੇ ਕੇਵਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਠੇਸ ਨਹੀਂ ਪਹੁੰਚਾਈ ਸਗੋਂ ਇਸਤਰੀ ਜਾਤੀ ਦੇ ਮਾਣ ਸਤਿਕਾਰ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਉਕਤ ਗਾਇਕ ਦਾ ਜੁਰਮ ਧਾਰਾ 295ਏ, 509 ਆਈ.ਪੀ.ਸੀ. ਅਧੀਨ ਆਉਂਦਾ ਹੈ। ਉਨ੍ਹਾਂ ਮਾਨਯੋਗ ਅਦਾਲਤ ਪਾਸੋਂ ਮੰਗ ਕੀਤੀ ਹੈ ਕਿ ਉਕਤ ਸਿੱਧੂ ਮੂਸੇਵਾਲਾ ਨੂੰ ਕੋਰਟ ਵਿਚ ਤਲਬ ਕੀਤਾ ਜਾਵੇ ਅਤੇ ਉਸ ਨੂੰ ਸਖਤ ਸਜਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਹਿਸ ਸਬੰਧੀ ਕੋਰਟ ਵਿਚ ਗਵਾਹੀ ਦਰਜ ਕਰਵਾਈ ਗਈ ਹੈ ਅਤੇ ਮਾਮਲੇ ਦੀ ਸੁਣਵਾਈ ਲਈ 30 ਸਿਤੰਬਰ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ।Conclusion:ਹੁਣ ਦੇਖਣਾ ਇਹ ਹੋਵੇਗਾ ਕਿ ਰੇਪਰ ਗਾਇਕ ਸਿੱਧੂ ਮੂਸੇ ਆਉਣ ਵਾਲੀ 30 ਸਤੰਬਰ 2019 ਨੂੰ ਗਿੱਦੜਬਾਹਾ ਦੀ ਮਾਨਯੋਗ ਅਦਾਤਲ ਵਿੱਚ ਪੇਸ਼ ਹੁੰਦਾ ਹੈ ਕਿ ਨਹੀ
ETV Bharat Logo

Copyright © 2025 Ushodaya Enterprises Pvt. Ltd., All Rights Reserved.