ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮਾਲਵਾ ਏਰੀਏ ਨੂੰ ਨਰਮੇ ਦੀ ਬੈਲਟ ਜਾਣਿਆ ਜਾਦਾ ਹੈ। ਪਰ ਇਸ ਵਾਰ ਗੁਲਾਬੀ ਸੁੰਡੀ (Pink locust) ਕਾਰਨ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਗੁਲਾਬੀ ਸੁੰਡੀ (Pink locust) ਦੀ ਭੇਂਟ ਚੜ੍ਹ ਗਈਆ। ਜਿਸ ਕਾਰਨ ਕਿਸਾਨ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ।
ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿੱਚ ਹਲਕਾ ਲੰਬੀ ਦੇ ਪਿੰਡ ਮਾਹਣੀ ਖੇੜਾ ਦਾ ਹੈ। ਜਿੱਥੇ ਕਿਸਾਨਾਂ ਦੀ ਫ਼ਸਲ (Farmers' crops) ਗੁਲਾਬੀ ਸੁੰਡੀ ਨੇ ਪੂਰੀ ਫਸਲ ਤਬਾਹ ਹੋਣ 'ਤੇ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਇਆ ਹੈ।
ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ (Pink locust) ਨੇ ਸਾਡੀ ਪੂਰੀ ਫ਼ਸਲ ਤਬਾਹ ਕਰ ਦਿੱਤੀ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਜ਼ਮੀਨ ਠੇਕੇ 'ਤੇ ਲੈ ਕੇ ਨਰਮੇਂ ਦੀ ਬਿਜਾਈ ਕੀਤੀ ਹੈ। ਜਿਸ ਲਈ ਉਨ੍ਹਾਂ ਨੇ ਪ੍ਰਤੀ ਏਕੜ 20 ਤੋਂ 25 ਹਜ਼ਾਰ ਰੁਪਏ ਖਰਚ ਕੀਤੇ ਹਨ।
ਕਿਸਾਨਾਂ ਨੇ ਦੱਸਿਆ ਕਿ ਉਹ ਖੇਤ ਮਜਦੂਰ ਨੂੰ ਐਡਵਾਂਸ ਪੈਸੇ ਦੇ ਕੇ ਨਰਮੇਂ ਦੀ ਚੁਗਾਈ ਲਈ ਦੂਰਦੁਰੇਡੇ ਪਿੰਡਾਂ ਤੋਂ ਆਪਣੇ ਸਾਧਨਾਂ 'ਤੇ ਲੈ ਕੇ ਆਏ ਹਨ। ਜਿਸ ਲਈ ਉਨਾਂ ਨੂੰ ਪ੍ਰਤੀ ਕਿਲੋਗ੍ਰਾਮ 5 ਰੁਪਏ ਚੁਗਾਈ ਦੇ ਮੁਕਰਰ ਕੀਤੇ ਸਨ। ਪਰ ਫਸਲ ਦੀ ਖਰਾਬੀ ਨੇ ਉਨਾਂ ਗਰੀਬਾਂ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ।
ਉਨ੍ਹਾਂ ਦੇ ਪਿੰਡ ਦਾ ਕਰੀਬ 900 ਤੋਂ ਵੱਧ ਰਕਬਾ ਪ੍ਰਭਾਵਿਤ ਹੋਇਆ ਹੈ। ਜਿਸ ਲਈ ਬੀਜ ਵੀ ਖੇਤੀਬਾੜੀ ਵਿਭਾਗ ਦੁਆਰਾ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਖਰੀਦਿਆ ਗਿਆ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਨਰਮੇਂ ਦੀ ਫਸਲ ਨੂੰ ਪਏ ਟੀਡਿਆਂ ਦੇ ਖਿੜਨ ਦਾ ਇੰਤਜ਼ਾਰ ਕਰ ਰਹੇ ਹਨ।
ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਤੀ ਏਕੜ 60 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਹੈ। ਕਣਕ ਦੀ ਅਗਲੀ ਫਸਲ ਬੀਜਣ ਲਈ ਸਰਕਾਰ ਜਲਦੀ ਉਨ੍ਹਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕੇ।
ਪੰਜਾਬ ਕਿਸਾਨ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਅਸਪਾਲ ਦਾ ਕਹਿਣਾ ਹੈ ਕਿ ਗੁਲਾਬੀ ਸੰਡੀ ਦੀ ਲਪੇਟ ਵਿੱਚ ਆਏ ਕਿਸਾਨਾਂ ਨੂੰ ਖ਼ਰਾਬ ਹੋਈ ਫਸਲ ਦਾ ਘੱਟੋ ਘੱਟ 60 ਹਜ਼ਾਰ ਪ੍ਰਤੀ ਏਕੜ ਅਤੇ ਖੇਤ ਮਜਦੂਰਾਂ ਨੂੰ ਪ੍ਰਤੀ ਪਰਿਵਾਰ 30 ਹਜ਼ਾਰ ਰੁਪਏ ਮੁਆਵਜ਼ਾ ਜਾਰੀ ਕਰੇ।
ਇਹ ਵੀ ਪੜ੍ਹੋ:- ਕਿਸਾਨ ਅੰਦੋਲਨ ਦੇ 11 ਮਹੀਨੇ: ਦੇਸ਼ ਭਰ 'ਚ 3 ਘੰਟਿਆਂ ਲਈ ਪ੍ਰਦਰਸ਼ਨ