ETV Bharat / state

ਮੁਕਤਸਰ ਦੇ ਪਿੰਡ ਔਲਖ 'ਚ ਖੋਲ੍ਹੀ ਕਿਸਾਨ ਹੱਟ,ਔਰਗੈਨਿਕ ਗੁੜ ਵੇਚ ਕੇ ਕਿਸਾਨ ਕਰ ਰਹੇ ਚੰਗੀ ਕਮਾਈ - ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ 'ਚ ਕਿਸਾਨਾਂ ਨੇ ਇੱਕ ਨਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਪਿੰਡ 'ਚ ਕਿਸੇ ਕਾਰਪੋਰੇਟ ਕੰਪਨੀ ਦੀ ਬਜਾਏ ਖ਼ੁਦ ਇੱਕਠੇ ਹੋ ਕੇ ਕਿਸਾਨ ਹੱਟ ਖੋਲ੍ਹੀ ਹੈ। ਇਥੇ ਔਰਗੈਨਿਕ ਗੁੜ ਤਿਆਰ ਕਰਦੇ ਹਨ ਤੇ ਕਿਸਾਨ ਚੰਗੀ ਕਮਾਈ ਕਰ ਰਹੇ ਹਨ।

ਔਰਗੈਨਿਕ ਗੁੜ ਵੇਚ ਕੇ ਕਿਸਾਨ ਕਰ ਰਹੇ ਚੰਗੀ ਕਮਾਈ

author img

By

Published : Mar 20, 2021, 1:34 PM IST

ਸ੍ਰੀ ਮੁਕਤਸਰ ਸਾਹਿਬ : ਜਿਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਉੱਤੇ ਡੱਟੇ ਹੋਏ ਹਨ, ਉਥੇ ਹੀ ਮੁਕਤਸਰ ਦੇ ਪਿੰਡ ਔਲਖ 'ਚ ਕਿਸਾਨਾਂ ਨੇ ਇੱਕ ਨਵੇਕਲਾ ਉਪਰਾਲਾ ਕੀਤਾ ਹੈ। ਇਸ ਪਿੰਡ ਦੇ ਕੁੱਝ ਕਿਸਾਨਾਂ ਨੇ ਕਿਸੇ ਕਾਰਪੋਰੇਟ ਕੰਪਨੀ ਦੀ ਬਜਾਏ ਖ਼ੁਦ ਇੱਕਠੇ ਹੋ ਕੇ ਕਿਸਾਨ ਹੱਟ ਖੋਲ੍ਹੀ ਹੈ। ਇਥੇ ਉਹ ਰਾਸ਼ਨ ਤੇ ਖ਼ਾਸ ਤੌਰ ਉੱਤ ਖ਼ੁਦ ਵੱਲੋਂ ਤਿਆਰ ਕੀਤਾ ਗਿਆ ਔਰਗੈਨਿਕ ਗੁੜ ਚੰਗੀ ਕਮਾਈ ਕਰ ਰਹੇ ਹਨ।

ਔਰਗੈਨਿਕ ਗੁੜ ਵੇਚ ਕੇ ਕਿਸਾਨ ਕਰ ਰਹੇ ਚੰਗੀ ਕਮਾਈ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਭਰਾਵਾਂ ਨੇ ਮਿਲ ਕੇ ਔਰਗੈਨਿਕ ਗੁੜ ਤਿਆਰ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਉਹ ਦੁਕਾਨਾਂ ਖੋਲ੍ਹ ਕੇ ਬੈਠੇ ਹਨ,ਪਰ ਹੌਲੀ -ਹੌਲੀ ਉਨ੍ਹਾਂ ਦਾ ਕੰਮ ਵੱਧ ਗਿਆ। ਉਹ ਪੰਜਾਬ ਤੋਂ ਇਲਾਵਾ ਰਾਜਸਥਾਨ, ਗੰਗਾਨਗਰ ਤੇ ਹੋਰਨਾਂ ਜ਼ਿਲ੍ਹਿਆਂ ਤੋਂ ਔਰਗੈਨਿਕ ਤਰੀਕੇ ਨਾਲ ਉਗਾਈ ਗੰਨੇ ਦੀ ਫਸਲ ਖਰੀਦਦੇ ਹਨ।

ਉਨ੍ਹਾਂ ਦੱਸਿਆ ਕਿ ਔਰਗੈਨਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੀਟਨਾਸ਼ਕ, ਸਪਰੇਅ ਆਦਿ ਦਾ ਛਿੜਕਾਅ ਨਹੀਂ ਕੀਤਾ ਜਾਂਦਾ। ਇਸ ਲਈ ਇਸ ਗੰਨੇ ਤੋਂ ਤਿਆਰ ਗੁੜ ਸਿਹਤ ਲਈ ਚੰਗਾ ਹੁੰਦਾ ਹੈ। ਇਸ ਤੋਂ ਬਾਅਦ ਉਹ ਇੱਕਠੇ ਹੋ ਗੁੜ ਤਿਆਰ ਕਰਦੇ ਹਨ ਤੇ ਔਰਗੈਨਿਕ ਗੁੜ ਤਿਆਰ ਹੋਣ ਮਗਰੋਂ ਉਸ ਨੂੰ ਵੇਚਦੇ ਹਨ। ਇਥੇ ਉਨ੍ਹਾਂ ਵੱਲੋਂ ਕਿਸਾਨ ਹੱਟ ਵਿੱਚ ਔਰਗੈਨਿਕ ਹਲਦੀ, ਦਾਲਾਂ ਤੇ ਹੋਰਨਾਂ ਚੀਜ਼ਾਂ ਵੀ ਵੇਚੀਆਂ ਜਾ ਰਹੀਆਂ ਹਨ।

ਗੁਰਇਕਾਬਲ ਨੇ ਦੱਸਿਆ ਕਿ ਉਹ ਚਾਰੇ ਭਰਾ ਆਪਣੇ ਸਾਰੇ ਕੰਮ ਆਪ ਕਰਦੇ ਹਨ। ਸ਼ੁਰੂਆਂਤ ਵਿੱਚ ਉਨ੍ਹਾਂ ਨੂੰ ਕਈ ਦਿੱਕਤਾਂ ਪੇਸ਼ ਆਇਆਂ। ਪਹਿਲੀ ਵਾਰ ਉਨ੍ਹਾਂ ਨੂੰ ਜ਼ਿਆਦਾ ਲਾਗਤ ਲਾਉਣੀ ਪਈ, ਪਰ ਹੁਣ ਉਹ ਔਰਗੈਨਿਕ ਗੁੜ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਰਕਾਰਾਂ ਦੀ ਅਣਗਿਹਲੀ ਦੇ ਚਲਦੇ ਕਈ ਕਿਸਾਨ ਕਰਜ਼ੇ ਦਾ ਭਾਰ ਲਈ ਬੈਠੇ ਹਨ, ਤੇ ਕੇਂਦਸ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਪੰਜਾਬ ਦੇ ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਗੁਰਇਕਬਾਲ ਨੇ ਕਿਹਾ ਕਿ ਸਾਨੂੰ ਸਾਰੇ ਹੀ ਕਿਸਾਨਾਂ ਨੂੰ ਸਰਕਾਰਾਂ ਦਾ ਭਰੋਸਾ ਛੱਡ ਖ਼ੁਦ ਲਈ ਆਤਮ ਨਿਰਭ ਬਣਨਾ ਹੋਵੇਗਾ। ਸਾਨੂੰ ਔਰਗੈਨਿਕ ਖੇਤੀ ਵੱਲ ਮੁੜਨਾ ਪਵੇਗਾ ਤੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਫਸਲ ਲਾਈਏ ਉਹ ਔਰਗੈਨਿਕ ਤਰੀਕੇ ਨਾਲ ਉਗਾਈ ਜਾਵੇ। ਕਿਸਾਨ ਭਰਾ ਆਪਸ ਵਿੱਚ ਮਿਲ ਕੇ ਚੰਗੇ ਤਰੀਕੇ ਨਾਲ ਵੱਖ-ਵੱਖ ਚੀਜ਼ਾਂ ਸਬਜ਼ੀਆਂ, ਦਾਲਾਂ ਆਦਿ ਉਗਾ ਸਕਦੇ ਹਨ।

ਉਨ੍ਹਾਂ ਕਿਹਾ ਔਰਗੈਨਿਕ ਖੇਤੀ ਨਾਲ ਕੀਟਨਾਸ਼ਕਾਂ ਤੇ ਖ਼ਰਚ ਹੋਣ ਵਾਲੇ ਪੈਸੀਆਂ ਦੀ ਬਚਤ ਹੋਵੇਗੀ ਤੇ ਦੂਜਾ ਔਰਗੈਨਿਕ ਫਲ ਤੇ ਸਬਜ਼ੀਆਂ ਦੀ ਡਿਮਾਂਡ ਦੇ ਚਲਦੇ ਉਹ ਚੰਗਾ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਹੀ ਕਿਸਾਨ ਭਰਾਵਾਂ ਨੂੰ ਇੱਕਜੁਟ ਹੋ ਕੇ ਖੇਤੀ ਤੇ ਆਪਣੀ ਫਸਲਾਂ ਦਾ ਮੰਡੀਕਰਨ ਆਪ ਹੀ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਸਰਕਾਰਾਂ ਦੇ ਭਰੋਸੇ ਨਾ ਰਹਿਣਾ ਪਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.