ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ ਰੋਡ ਉਤੇ ਬਣੇ ਖੰਡੇ ਵਾਲਾ ਪਾਰਕ ਵਿੱਚ ਵਾਟਰ ਸਪਲਾਈ ਸੀਵਰੇਜ ਬੋਰਡ (Water Supply Sewerage Board) ਦੇ ਜੇਈ ਅਤੇ ਐੱਸਡੀਓ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ।ਪ੍ਰਦਰਸ਼ਨਕਾਰੀ ਜਲੌਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਜਿਹੜਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਹੈ ਇਹ ਬਹੁਤ ਹੀ ਮਾਰੂ ਕਮਿਸ਼ਨ ਹੈ ਅਤੇ ਇਹ ਪੰਜਾਬ ਦਾ ਪਹਿਲਾਂ ਕਮਿਸ਼ਨ ਜਿਸ ਨਾਲ ਤਨਖ਼ਾਹ ਵਧਣ ਦੀ ਬਜਾਏ ਘਟ ਗਈਆਂ ਹਨ।
ਉਨ੍ਹਾਂ ਨੇ ਕਿਹਾ ਹੈ ਕਿ 29 ਲੀਟਰ ਪੈਟਰੋਲ ਮਿਲਦਾ ਸੀ ਪਰ ਸਰਕਾਰ ਨੇ ਉਹ ਵੀ ਖੋਹ ਲਿਆ ਹੁਣ ਅਸੀਂ ਫੋਨ ਤੇ ਬਹਿ ਕੇ ਮੈਂ ਮਹਿਕਮਾ ਚਲਾਵਾਂਗੇ ਜਾਂ ਫੀਲਡ ਵਿਚ ਜਾਣਾ ਬੰਦ ਕਰ ਦੇਈਏ।ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਐੱਸਡੀਓ ਜਿਹੀ ਮਹਿਕਮੇ ਤੋਂ ਬਹੁਤ ਦੁਖੀ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕਮਿਸ਼ਨ ਵਿਚ ਤਰੁਟੀਆਂ ਦੂਰ ਕੀਤੀਆਂ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ।ਉਨ੍ਹਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।