ਸ੍ਰੀ ਮੁਕਤਸਰ ਸਾਹਿਬ: ਅਬੋਹਰ ਰੋਡ ਦੀ ਗਲੀ ਨੰਬਰ 14 ਦੇ ਇੱਕ ਖਾਲੀ ਪਏ ਪਲਾਟ ਵਿੱਚ ਅਗਨੀ ਭੇਟ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। ਜਿਸ ਕਾਰਨ ਇਲਾਕੇ ’ਚ ਸੋਗ ਦਾ ਮਾਹੌਲ ਹੈ। ਇਸ ਸਬੰਧੀ ਸੁਮੇਰ ਸਿੰਘ ਮੈਨੇਜਰ ਦਰਬਾਰ ਸਾਹਿਬ ਦੇ ਕਹਿਣਾ ਹੈ ਕਿ ਕੱਲ੍ਹ ਹਰਜੀਤ ਸਿੰਘ ਨਾਮਕ ਵਿਅਕਤੀ ਦਾ ਮੈਨੂੰ ਫੋਨ ਆਇਆ ਕਿ ਕਰੀਬ ਸੱਤ ਵਜੇ ਇੱਕ ਖਾਲੀ ਪਏ ਪਲਾਟ ਵਿੱਚ ਕੁਝ ਕਾਗਜ਼ ਚੁੱਕ ਰਹੇ ਹਨ ਮੈਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਉੱਥੇ ਗੁਟਕਾ ਸਾਹਿਬ ਦੇ ਅੰਗ ਅਗਨ ਭੇਟ ਹੋਏ ਸਨ।
ਇਹ ਵੀ ਪੜੋ: ਏਜੰਸੀਆਂ ਵੱਲੋਂ ਬਾਰਦਾਨੇ ਵਿੱਚ ਕੀਤੀ ਜਾ ਰਹੀ ਘਪਲੇਬਾਜ਼ੀ, ਕਿਸਾਨ ਜਥੇਬੰਦੀਆਂ ਵੱਲੋਂ ਧਰਨਾ
ਉਹਨਾਂ ਨੇ ਕਿਹਾ ਕਿ ਮੈਂ ਕਰੀਬ ਸੱਤ ਵਜੇ ਦਰਮਿਆਨ ਉੱਥੇ ਪਹੁੰਚਿਆ ਤਾਂ ਮੇਰੇ ਜਾਂਦਿਆਂ ਖਾਲੀ ਪਲਾਟ ਵਿੱਚ ਕੁਝ ਕਾਗਜ਼ ਸੁੱਟੇ ਹੋਏ ਸਨ ਤੇ ਉਨ੍ਹਾਂ ਕਾਗਜ਼ਾਂ ਵਿੱਚ ਜਪੁਜੀ ਸਾਹਿਬ ਦਾ ਸੜਿਆ ਹੋਇਆ ਗੁਟਕਾ ਸਾਹਿਬ ਤੇ ਅੱਧਾ ਸੜਿਆ ਹੋਇਆ ਬਿਨਾਂ ਜਿਲਤ ਤੋਂ ਇੱਕ ਸੁਖਮਣੀ ਸਾਹਿਬ ਗੁਟਕਾ ਸਾਹਿਬ ਮਿਲਿਆ। ਉਹਨਾਂ ਨੇ ਕਿਹਾ ਕਿ ਸਤਕਾਰ ਸਾਹਿਤ ਉਹਨਾਂ ਨੂੰ ਰੁਮਾਲੇ ਵਿੱਚ ਲਪੇਟ ਕੇ ਸੱਚਖੰਡ ਵਿੱਚ ਆ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਫਿਲਹਾਲ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਜੋ ਕਾਰਵਾਈ ਕਰ ਰਹੀ ਹੈ।
ਇਹ ਵੀ ਪੜੋ: ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਵੇਗਾ ਕਿਸਾਨ ਮਹਾਂ ਸੰਮੇਲਨ: ਸੋਨੀਆ ਮਾਨ