ETV Bharat / state

ਸੀਵਰੇਜ ਦੀ ਪਾਈਪ ਨੂੰ ਲੈ ਕੇ ਮਹਿਲਾ ਤੇ ਐੱਮਸੀ ਵਿਚਕਾਰ ਹੋਇਆ ਵਿਵਾਦ - sri muktsar sahib news

ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ-1 ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੁਹੱਲਾ ਵਾਸੀ ਬਿੰਦਰ ਕੌਰ ਮੇਅਰ ਜਗਮੀਤ ਸਿੰਘ ਗੋਰਾ ਤੇ ਉਸ ਦੇ ਪਰਿਵਾਰ ਨਾਲ ਗਾਲ਼ੀ ਗਲੋਚ ਤੇ ਉਸ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
author img

By

Published : Mar 29, 2020, 10:46 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਵਾਰਡ ਨੰਬਰ-1 ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਮੁਹੱਲਾ ਵਾਸੀ ਬਿੰਦਰ ਕੌਰ ਮੇਅਰ ਜਗਮੀਤ ਸਿੰਘ ਗੋਰਾ ਤੇ ਉਸ ਦੇ ਪਰਿਵਾਰ ਨਾਲ ਗਾਲ਼ੀ ਗਲੋਚ ਤੇ ਉਸ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾ ਰਹੀ ਹੈ।

ਵੀਡੀਓ

ਬਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਨਵਾਂ ਮਕਾਨ ਬਣਾਇਆ ਹੈ ਜਿਸ ਲਈ ਉਨ੍ਹਾਂ ਨੇ ਗਲੀ ਵਿੱਚ ਸੀਵਰੇਜ ਦੀ ਪਾਈਪ ਆਪਣੇ ਹੀ ਪੈਸਿਆਂ ਨਾਲ ਪਾਈ ਹੈ। ਉਹ ਪਾਈਪ ਹੁਣ ਫੱਟ ਗਈ ਹੈ ਜਿਸ ਕਰਕੇ ਜਗਮੀਤ ਸਿੰਘ ਗੋਰਾ ਐਮ.ਸੀ ਤੇ ਉਸ ਦਾ ਪਰਿਵਾਰ ਹਰ ਰੋਜ਼ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਉਹ ਪਾਈਪ ਪੁੱਟਣ ਦੀ ਗੱਲ ਕਰਦੇ ਹਨ, ਜਦੋਂ ਕਿ ਇਸ ਪਾਈਪ ਨੂੰ ਅਜੇ ਤੱਕ ਸੀਵਰੇਜ ਦੇ ਕੁਨੈਕਸ਼ਨ ਨਾਲ ਨਹੀਂ ਜੋੜਿਆ ਗਿਆ ਤੇ ਨਾ ਹੀ ਇਸ ਦੀ ਵਰਤੋਂ ਕੀਤੀ ਗਈ ਹੈ।

ਦੂਜੇ ਪਾਸੇ ਜਦੋਂ ਇਸ ਸਾਰੇ ਮਾਮਲੇ ਬਾਰੇ ਐਮਸੀ ਜਗਮੀਤ ਸਿੰਘ ਗੋਰਾ ਨੇ ਦੱਸਿਆ ਕਿ ਉਹ ਮਹਿਲਾ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਸਭ ਕੁਝ ਕਰ ਰਹੀ ਹੈ, ਉਹ ਇੱਕ ਸਮਾਜ ਸੇਵੀ ਹਨ। ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਅਜਿਹੀ ਕੋਈ ਗੱਲ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.