ਸ੍ਰੀ ਮੁਕਤਸਰ ਸਾਹਿਬ: ਰੇਲਵੇ ਰੋਡ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਠੇਕੇਦਾਰ ਨੇ ਇਸ ਰੋਡ ਉੱਪਰ ਦੁਕਾਨਾਂ ਦੇ ਅੱਗੇ ਬਣੇ ਥੜਿਆ ਨੂੰ ਬਿਨਾਂ ਕਿਸੇ ਦੀ ਲਿਖਤੀ ਮੰਜੂਰੀ ਦੇ ਢਾਹ ਦਿੱਤਾ ਹੈ।
ਦੁਕਾਨਦਾਰਾਂ ਨੇ ਕੀਤਾ ਵਿਰੋਧ
ਰੈਡ ਕਰਾਸ ਦੇ ਨਜ਼ਦੀਕ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਬਣੀਆਂ ਥੜੀਆਂ ਬਿਨ੍ਹਾਂ ਕਿਸੇ ਨੋਟਿਸ ਦੇ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਵੀ ਇਹ ਲੋਰ ਨਾ ਰੁੱਕੇ। ਇਸ ਤੋਂ ਬਾਅਦ ਇਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਦੁਕਾਨਦਾਰਾਂ ਦਾ ਪ੍ਰਸ਼ਾਸਨ ਤੋਂ ਸਵਾਲ
ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਠੇਕੇਦਾਰ ਵੱਲੋਂ ਪਿਛਲੀਆਂ ਦੁਕਾਨਾਂ ਅੱਗੇ ਬਣੇ ਥੜੇ ਕਿਉ ਨਹੀਂ ਢਾਹੇ ਗਏ। ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਪਿਛਲੀਆਂ ਦੁਕਾਨਾਂ ਦੇ ਥੜੇ ਢਾਹੇ ਜਾਣ, ਠੇਕੇਦਾਰ ਵੱਲੋਂ ਅਜਿਹਾ ਭੇਦ ਭਾਵ ਕਿਉਂ ਕੀਤਾ ਜਾ ਰਿਹਾ ਹੈ?
ਠੇਕੇਦਾਰ ਦਾ ਕਹਿਣਾ
ਠੇਕੇਦਾਰ ਨੇ ਕਿਹਾ ਕਿ ਰੇਲਵੇ ਰੋਡ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਦੁਕਾਨਾਂ ਅੱਗੇ ਬਣੇ ਨਜ਼ਾਇਜ ਥੜੇ ਢਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਜ਼ਾਇਜ ਸਾਰਿਆਂ ਦੁਕਾਨਾਂ ਦੇ ਅੱਗੇ ਥੜੇ ਢਾਹੇ ਜਾਣਗੇ। ਇਸ ਕਾਰਵਾਈ ਲਈ ਉਨ੍ਹਾਂ ਕੋਲ ਸਿਰਫ਼ ਉੱਤੋਂ ਹੁਕਮ ਆਏ ਹਨ, ਪਰ ਕੋਈ ਵੀ ਲਿਖਤੀ ਰੂਪ ਵਿੱਚ ਇਹਨਾਂ ਥੜਿਆ ਨੂੰ ਢਾਉਣ ਸਬੰਧੀ ਨੋਟਿਸ ਨਹੀ ਆਇਆ ਹੈ।