ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ (Punjab govt.) ਨੇ ਦਾਵਾ ਕੀਤਾ ਸੀ ਕਿ ਕਿਸਾਨਾਂ ਦਾ ਕਰਜ ਮਾਫ ਕੀਤਾ ਜਾਵੇਗਾ ਪਰ ਕਿਸਾਨ (farmer) ਇਸ ਕਰਜ ਤੋਂ ਪ੍ਰੇਸ਼ਾਨ ਹਨ। ਇਸ ਦੇ ਚਲਦੇ ਹਲਕਾ ਲੰਬੀ ਦੇ 35 ਸਾਲਾ ਬਲਜੀਤ ਸਿੰਘ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਲਜੀਤ ਸਿੰਘ ਕੋਲ ਪੋਣੇ 4 ਕਿੱਲੇ ਜਮੀਨ ਹੈ ਜੋ ਕੇ 20 ਕਿੱਲੇ ਠੇਕੇ 'ਤੇ ਲੈ ਕੇ ਆਪਣਾ ਜੀਵਨ ਬਸਰ ਕਰਦਾ ਸੀ।
ਹੁਣ ਪਾਣੀ ਅਤੇ ਬਿਜਲੀ ਦੇ ਕਾਰਨ ਪ੍ਰੇਸ਼ਾਨ ਸੀ ਉਸ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਉਸਦੇ ਸਿਰ 25 ਲੱਖ ਦੇ ਕਰੀਬ ਬੈਂਕ ਦਾ ਕਰਜਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਅੱਜ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੇ ਇੱਕ 10 ਸਾਲ ਦਾ ਬੇਟਾ ਹੈ।
ਇਹ ਵੀ ਪੜ੍ਹੋ:ਕਿਸਾਨਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਅਹਿਮ ਐਲਾਨ
ਦੂਸਰੇ ਪਾਸੇ ਥਾਣਾ ਲੰਬੀ ਦੇ ਮੁੱਖੀ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।