ਸ੍ਰੀ ਮੁਕਤਸਰ ਸਾਹਿਬ:ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿੱਚ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਸਨ ਪਰ ਹੁਣ ਕੋਰੋਨਾ (Corona) ਮਹਾਂਮਾਰੀ ਕਾਰਨ ਸੰਗਤਾਂ ਦਰਬਾਰ ਸਹਿਬ ਨਤਮਸਤਕ ਘੱਟ ਹੋ ਰਹੀਆ ਹਨ।ਇਸ ਬਾਰੇ ਗੁਰੂਘਰ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਅਸਰ ਪੂਰੇ ਵਿਸ਼ਵ ਉਤੇ ਪਿਆ ਹੈ।ਕੋਰੋਨਾ ਕਰਕੇ ਲੋਕ ਗੁਰੂਘਰ ਵਿਚ ਘੱਟ ਆ ਰਹੇ ਹਨ ਜਿਸ ਕਰਕੇ ਗੁਰੂ ਦੀ ਗੋਲਕ (Sphere) ਉਤੇ ਇਸ ਦਾ ਅਸਰ ਪੈ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂਘਰ ਵਿਚ ਸੰਗਤ ਦੇ ਘੱਟ ਆਉਣ ਕਾਰਨ ਗੋਲਕਾਂ ਵਿਚ ਰੁਪਇਆ ਦੀ ਕਮੀ ਆਈ ਹੈ।ਉੱਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਅੱਗੇ ਸੰਗਤਾਂ ਲਈ ਲੰਗਰ ਜਿਹੜਾ ਕਰੀਬ ਦਸ ਹਜ਼ਾਰ ਸੰਗਤਾਂ ਲਈ ਲੰਗਰ ਪਕਾਇਆ ਜਾਂਦਾ ਸੀ ਹੁਣ ਸੀਮਤ ਪਕਾਇਆ ਜਾਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਸੰਗਤ ਗੁਰੂਘਰ ਵਿਚ ਘੱਟ ਆ ਰਹੀ ਹੈ।
ਇਹ ਵੀ ਪੜੋ:'ਵਿਦੇਸ਼ ਯਾਤਰਾ ਕਰਨ ਵਾਲੇ 28 ਦਿਨਾਂ ’ਚ ਲੈ ਸਕਦੇ ਹਨ COVISHIELD ਦੀ ਦੂਜੀ ਡੋਜ਼'