ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁਕੀਆਂ ਹਨ। ਹਰ ਪਾਰਟੀ ਦੇ ਛੋਟੇ ਵੱਡੇ ਵਰਕਰ ਅਤੇ ਲੀਡਰ ਇੱਕ ਪਾਰਟੀ ਨੂੰ ਛੱਡ ਦੂਜੀਆਂ ਪਾਰਟੀਆਂ ਦਾ ਲੜ ਫੜ੍ਹ ਰਹੇ ਹਨ। ਇਸੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਕੋਠੇ ਕੋਟਲੀ ਅਬਲੂ ਦੇ 4ਪਰਿਵਾਰ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।
ਵਰਕਰਾਂ ਨੇ ਆਪਣੇ ਘਰਾਂ 'ਤੇ ਲੱਗੇ ਕਾਂਗਰਸ ਦੇ ਨਿਸ਼ਾਨਾਂ ਉੱਤੇ ਫੇਰਿਆ ਰੰਗ
ਮੌਜੂਦਾ ਵਿਧਾਇਕ ਰਾਜਾ ਵੜਿੰਗ ਦਾ ਉਨਾਂ ਨੇ ਹਰ ਸਮੇਂ ਸਾਥ ਦਿੱਤਾ ਪਰ ਜਦੋਂ ਉਨ੍ਹਾਂ ਨੇ ਕਿਸੇ ਨਿੱਜੀ ਕੰਮ ਲਈ ਵਿਧਾਇਕ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਸ਼ਾਮਿਲ ਹੋ ਗਏ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਇਨ੍ਹਾਂ ਵਰਕਰਾਂ ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਸੁਆਗਤ ਕਰਦੇ ਹਨ ਅਤੇ ਹਰ ਬਣਦਾ ਮਾਣ ਸਤਿਕਾਰ ਇਨਾਂ ਨੂੰ ਦਿੱਤਾ ਜਾਵੇਗਾ। ਕਿਹਾ ਕਿ ਮੌਜੂਦਾ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਤੋਂ ਲੋਕ ਤੰਗ ਹੋ ਗਏ ਹਨ ਅਤੇ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ।