ਸ੍ਰੀ ਮੁਕਤਸਰ ਸਾਹਿਬ: ਪੂਰੇ ਪੰਜਾਬ ਵਿੱਚ ਪਟਵਾਰੀ ਦਾ ਪੇਪਰ ਚੱਲ ਰਿਹਾ ਹੈ। ਵਿਦਿਆਰਥੀਆਂ ਦੇ ਵੱਖ ਵੱਖ ਥਾਵਾਂ ਤੇ ਸੈਂਟਰ ਬਣਾਏ ਗਏ ਹਨ। ਜਿਸ ਨੂੰ ਲੈ ਕਿ ਆਮ ਆਦਮੀ ਪਾਰਟੀ ਵੱਲੋ ਨਵੇਕਲੀ ਪਹਿਲ ਕੀਤੀ ਗਈ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਪੇਪਰ ਲਈ ਬਠਿੰਡਾ ਬੁਢਲਾਡਾ ਭੀਖੀ ਵੱਖ ਵੱਖ ਥਾਵਾਂ ਤੇ ਪਹੁੰਚਣਾ ਲਈ ਆਪ ਵਰਕਰਾਂ ਨੇ ਵਿਦਿਆਰਥੀਆਂ ਲਈ ਮਦਦ ਕੀਤੀ। ਮੁਕਤਸਰ ਸਾਹਿਬ ਤੋਂ ਬਠਿੰਡਾ ਬੁਢਲਾਡੇ ਲਈ ਸਵੇਰੇ ਕਰੀਬ ਛੇ ਵਜੇ ਦਾ ਕੋਈ ਬੱਸ ਦਾ ਰੂਟ ਨਹੀਂ ਸੀ। ਇਸ ਸਭ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੱਸਾਂ ਦਾ ਇੰਤਜ਼ਾਮ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਕਾ ਬਰਾੜ ਦਾ ਕਹਿਣਾ ਸੀ ਕਿ ਮੁਕਤਸਰ ਤੋਂ ਇਸ ਸਮੇਂ ਪ੍ਰੀਖਿਆਂ ਸੈਂਟਰ ਤੱਕ ਕੋਈ ਬੱਸ ਨਹੀਂ ਜਾਂਦੀ।ਇਸ ਲਈ ਜੇਕਰ ਵਿਦਿਆਰਥੀ ਪੇਪਰ ਦੇਣ ਦੇ ਲਈ ਨਾਂ ਪਹੁੰਚ ਸਕੇ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਕਿਉਕਿ ਸਰਕਾਰ ਨਹੀਂ ਚਹੁੰਦੀ ਕਿ ਵਿਦਿਆਰਥੀ ਪ੍ਰੀਖਿਆ ਦੇਣ ਜਿਸ ਨਾਲ ਵਿਦਿਆਰਥੀਆਂ ਦਾ ਭਵਿੱਕ ਖਰਾਬ ਹੋਵੇਗਾ।
ਇਹ ਵੀ ਪੜ੍ਹੋ:-ਅਕਾਲੀ ਆਗੂ ਕਤਲ ਮਾਮਲਾ: ਇਸ ਗਰੁੱਪ ਨੇ ਲਈ ਜ਼ਿੰਮੇਵਾਰੀ