ETV Bharat / state

ਇਲਾਜ 'ਚ ਕੁਤਾਹੀ ਵਰਤਣ ਕਾਰਨ ਹਸਪਤਾਲ ਨੂੰ ਲੱਗਾ 10 ਲੱਖ ਦਾ ਜ਼ੁਰਮਾਨਾ - ਮਲੋਟ ਰੋਡ ਸਥਿਤ ਆਨੰਦ ਹਸਪਤਾਲ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕੰਜ਼ਿਊਮਰ ਕੋਰਟ ਨੇ ਇੱਕ ਨਿੱਜੀ ਹਸਪਤਾਲ ਨੂੰ ਇਲਾਜ਼ ਵਿੱਚ ਕੁਤਾਹੀ ਵਰਤਣ ਦੇ ਚੱਲਦੇ 10 ਲੱਖ ਦਾ ਜ਼ੁਰਮਾਨਾ ਲਾਇਆ ਹੈ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਲਾਜ ਵਿੱਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵੱਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਫ਼ੋਟੋ
author img

By

Published : Sep 25, 2019, 10:53 AM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਕੰਜ਼ਿਊਮਰ ਕੋਰਟ ਨੇ ਇੱਕ ਨਿੱਜੀ ਹਸਪਤਾਲ ਨੂੰ ਇਲਾਜ਼ ਵਿੱਚ ਕੁਤਾਹੀ ਵਰਤਣ ਦੇ ਚੱਲਦੇ 10 ਲੱਖ ਦਾ ਜ਼ੁਰਮਾਨਾ ਲਾਇਆ ਹੈ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਪਿੰਡ ਚੜ੍ਹੇਵਣ ਦੇ ਦਲੇਰ ਸਿੰਘ ਦੀ ਪਤਨੀ ਜਸਪਿੰਦਰ ਕੌਰ ਦਾ ਗ਼ਲਤ ਇਲਾਜ ਕਰਨ ਤੋਂ ਬਾਅਦ ਸਰੀਰ ਵਿੱਚ ਇਨਫ਼ੈਕਸ਼ਨ ਫ਼ੈਲਣ ਕਾਰਨ 18 ਅਪ੍ਰੈਲ 2107 ਨੂੰ ਮੌਤ ਹੋ ਗਈ ਸੀ। ਇਲਾਜ ਵਿੱਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵੱਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜਸਪਿੰਦਰ ਕੌਰ ਦੇ ਪੇਟ ਵਿੱਚ ਦਰਦ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਸੈਂਟਰ ਤੋਂ ਅਲਟਰਾਸਾਊਾਡ ਕਰਵਾਇਆ। ਇਸ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਆਨੰਦ ਹਸਪਤਾਲ ਵਿਖੇ ਡਾ.ਐਸ.ਕੇ. ਅਰੋੜਾ ਨੂੰ ਚੈੱਕਅਪ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਜਸਪਿੰਦਰ ਕੌਰ ਦੇ ਪੇਟ ਵਿੱਚ ਪੱਥਰੀ ਹੈ, ਜਿਸ ਦਾ ਆਪ੍ਰੇਸ਼ਨ ਕਰਨਾ ਪਵੇਗਾ। ਡਾ: ਅਰੋੜਾ ਨੇ ਪੀੜਤ ਧਿਰ ਤੋਂ 10 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਆਪ੍ਰੇਸ਼ਨ ਕਰ ਦਿੱਤਾ, ਪਰ ਅਗਲੇ ਦਿਨ ਹੀ ਮਰੀਜ਼ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿੱਥੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਆਪ੍ਰੇਸ਼ਨ ਵਿੱਚ ਵਰਤੀ ਅਣਗਹਿਲੀ ਕਾਰਨ ਉਸ ਦੇ ਸਰੀਰ ਵਿੱਚ ਇਨਫ਼ੈਕਸ਼ਨ ਫ਼ੈਲ ਗਈ ਹੈ।

ਵੀਡੀਓ

ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜਸਪਿੰਦਰ ਕੌਰ ਦਾ ਕਰੀਬ ਹਫ਼ਤਾ ਇਲਾਜ ਚੱਲਦਾ ਰਿਹਾ, ਪਰ ਅਖ਼ੀਰਕਾਰ ਉਸ ਦੀ ਮੌਤ ਹੋ ਗਈ। ਮਰੀਜ਼ ਦੇ ਵਾਰਸਾਂ ਦਾ ਉਸ ਦੇ ਇਲਾਜ 'ਤੇ ਕਰੀਬ 2.5 ਲੱਖ ਰੁਪਏ ਖ਼ਰਚਾ ਆਇਆ। ਇਸ 'ਤੇ ਮਰੀਜ਼ ਦੇ ਵਾਰਸਾਂ ਨੇ ਸ਼ਿਕਾਇਤ ਦਾਖ਼ਲ ਕਰ ਦਿੱਤੀ ਅਤੇ ਮਰੀਜ 'ਤੇ ਹੋਇਆ ਖ਼ਰਚਾ ਅਤੇ ਮੁਆਵਜ਼ੇ ਦੀ ਮੰਗ ਕੀਤੀ। ਫ਼ੋਰਮ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਕਰਦਿਆਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਦੀ ਕਿਸੇ ਵੀ ਹਾਲਤ ਵਿੱਚ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਫ਼ਿਰ ਵੀ ਮ੍ਰਿਤਕਾ ਜਸਪਿੰਦਰ ਕੌਰ ਦੇ ਇਲਾਜ ਵਿੱਚ ਵਰਤੀ ਗਈ ਅਣਗਹਿਲੀ ਦੇ ਇਲਾਜ ਵਿੱਚ ਲਈ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਜੁਰਮਾਨਾ ਅਤੇ 10 ਹਜ਼ਾਰ ਰੁਪਏ ਕੇਸ ਖ਼ਰਚੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਹੁਕਮ ਦੇ 30 ਦਿਨਾਂ ਅੰਦਰ ਜੇਕਰ ਜੁਰਮਾਨਾ ਪੀੜਤ ਧਿਰ ਨੂੰ ਨਾ ਦਿੱਤਾ ਗਿਆ ਤਾਂ ਇਸ ਮਗਰੋਂ 9 ਫ਼ੀਸਦੀ ਵਿਆਜ ਸਮੇਤ ਜੁਰਮਾਨੇ ਦੀ ਰਾਸ਼ੀ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ: ਨੀਟੂ ਸ਼ਟਰਾਂ ਵਾਲਾ ਨੇ ਪਰਿਵਾਰ ਸਮੇਤ ਜ਼ਿਮਨੀ ਚੋਣਾਂ ਲੜਨ ਦਾ ਕੀਤਾ ਐਲਾਨ

Intro:ਇਲਾਜ 'ਚ ਅਣਗਹਿਲੀ ਵਰਤਣ ਕਾਰਨ ਮੁਕਤਸਰ ਦੀ ਜ਼ਿਲ੍ਹਾ ਖਪਤਕਾਰ ਅਤੇ ਝਗੜਾ ਨਿਵਾਰਨ ਫ਼ੋਰਮ ਦੇ ਵਲੋਂ ਨਿੱਜੀ ਹਸਪਤਾਲ ਨੂੰ 10 ਲੱਖ ਰੁਪਏ ਜੁਰਮਾਨਾ
ਜ਼ਿਲ੍ਹਾ ਖਪਤਕਾਰ ਅਤੇ ਝਗੜਾ ਨਿਵਾਰਨ ਫ਼ੋਰਮ ਦੇ ਅਨੁਸਾਰ ਹੁਕਮ ਦੇ 30 ਦਿਨਾਂ ਅੰਦਰ ਜੇਕਰ ਜੁਰਮਾਨਾ ਪੀੜਤ ਧਿਰ ਨੂੰ ਨਾ ਦਿੱਤਾ ਗਿਆ ਤਾਂ ਇਸ ਮਗਰੋਂ 9 ਪ੍ਰਤੀਸ਼ਤ ਵਿਆਜ ਸਮੇਤ ਜੁਰਮਾਨੇ ਦੀ ਰਾਸ਼ੀ ਕਰਨੀ ਪਵੇਗੀ ਅਦਾ |Body:ਮੁਕਤਸਰ ਦੇ ਜ਼ਿਲ੍ਹਾ ਖਪਤਕਾਰ ਅਤੇ ਝਗੜਾ ਨਿਵਾਰਨ ਫ਼ੋਰਮ ਨੇ ਆਪਣੇ ਫ਼ੈਸਲੇ ਰਾਹੀਂ ਇਲਾਜ ਵਿਚ ਅਣਗਹਿਲੀ ਵਰਤਣ ਦੇ ਦੋਸ਼ ਵਿਚ ਮੁਤ੍ਸਾਰ ਦੇ ਇੱਕ ਨਿੱਜੀ ਹਸਪਤਾਲ ਨੂੰ 10 ਲੱਖ ਰੁਪਏ ਜੁਰਮਾਨਾ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੜ੍ਹੇਵਣ ਦੇ ਨਿਸ਼ਾਨ ਸਿੰਘ ਮਨੇਸ਼ (ਸਾਬਕਾ ਕਰਮਚਾਰੀ ਸਹਿਕਾਰੀ ਸਭਾ) ਦੀ ਨੂੰਹ ਅਤੇ ਦਲੇਰ ਸਿੰਘ ਦੀ ਧਰਮਪਤਨੀ ਜਸਪਿੰਦਰ ਕੌਰ (36) ਵਾਸੀ ਪਿੰਡ ਚੜ੍ਹੇਵਣ ਦੀ ਸਰੀਰ ਵਿਚ ਇਨਫ਼ੈਕਸ਼ਨ ਫ਼ੈਲਣ ਕਾਰਨ 18 ਅਪ੍ਰੈਲ 2017 ਨੂੰ ਮੌਤ ਹੋ ਗਈ ਸੀ | ਇਲਾਜ ਵਿਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜਸਪਿੰਦਰ ਕੌਰ ਦੇ ਪੇਟ ਵਿਚ ਦਰਦ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਇਕ ਸੈਂਟਰ ਤੋਂ ਅਲਟਰਾਸਾਊਾਡ ਕਰਵਾਉਣ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਆਨੰਦ ਹਸਪਤਾਲ ਵਿਖੇ ਡਾ. ਐਸ.ਕੇ. ਅਰੋੜਾ ਨੂੰ ਚੈੱਕਅਪ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਜਸਪਿੰਦਰ ਕੌਰ ਦੇ ਪੇਟ ਵਿਚ ਪਥਰੀ ਹੈ, ਜਿਸ ਦਾ ਆਪ੍ਰੇਸ਼ਨ ਕਰਨਾ ਪਵੇਗਾ | ਡਾ: ਅਰੋੜਾ ਨੇ ਪੀੜਤ ਧਿਰ ਤੋਂ 10 ਹਜ਼ਾਰ ਰੁਪਏ ਜਮਾਂ ਕਰਵਾ ਕੇ ਆਪ੍ਰੇਸ਼ਨ ਕਰ ਦਿੱਤਾ, ਪਰ ਅਗਲੇ ਦਿਨ ਹੀ ਮਰੀਜ਼ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿਥੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਆਪ੍ਰੇਸ਼ਨ ਵਿਚ ਵਰਤੀ ਅਣਗਹਿਲੀ ਕਾਰਨ ਉਸ ਦੇ ਸਰੀਰ ਵਿਚ ਇਨਫ਼ੈਕਸ਼ਨ ਫ਼ੈਲ ਗਈ ਹੈ | ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜਸਪਿੰਦਰ ਕੌਰ ਦਾ ਕਰੀਬ ਹਫ਼ਤਾ ਇਲਾਜ ਚੱਲਦਾ ਰਿਹਾ, ਪਰ ਅਖ਼ੀਰਕਾਰ ਉਸ ਦੀ ਮੌਤ ਹੋ ਗਈ| ਉਹ ਆਪਣੇ ਪਿੱਛੇ ਦੋ ਬੱਚੇ ਛੱਡ ਗਈ| ਮਰੀਜ਼ ਦੇ ਵਾਰਸਾਂ ਦਾ ਉਸ ਦੇ ਇਲਾਜ 'ਤੇ ਕਰੀਬ ਢਾਈ ਲੱਖ ਰੁਪਏ ਖ਼ਰਚਾ ਆਇਆ | ਇਸ 'ਤੇ ਮਰੀਜ਼ ਦੇ ਵਾਰਸਾਂ ਨੇ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਰਾਹੀਂ ਸ਼ਿਕਾਇਤ ਦਾਖ਼ਲ ਕਰ ਦਿੱਤੀ ਅਤੇ ਮਰੀਜ ਉੱਪਰ ਹੋਇਆ ਖ਼ਰਚਾ ਅਤੇ ਮੁਆਵਜ਼ੇ ਦੀ ਮੰਗ ਕੀਤੀ| ਫ਼ੋਰਮ ਦੇ ਮੈਂਬਰ ਮਨਦੀਪ ਕੌਰ ਅਤੇ ਮੈਂਬਰ ਸੁਖਵਿੰਦਰ ਕੌਰ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਕਰਦਿਆਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਦੀ ਕਿਸੇ ਵੀ ਹਾਲਤ ਵਿਚ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਫ਼ਿਰ ਵੀ ਮ੍ਰਿਤਕਾ ਜਸਪਿੰਦਰ ਕੌਰ ਦੇ ਇਲਾਜ ਵਿਚ ਵਰਤੀ ਗਈ ਅਣਗਹਿਲੀ ਦੇ ਇਵਜ਼ ਵਿਚ ਦੂਜੀ ਧਿਰ ਨੂੰ 10 ਲੱਖ ਰੁਪਏ ਹਰਜਾਨਾ ਅਤੇ 10 ਹਜ਼ਾਰ ਰੁਪਏ ਕੇਸ ਖ਼ਰਚੇ ਵਜੋਂ ਸ਼ਿਕਾਇਤਕਰਤਾ ਨੂੰ ਦੇਣ ਦਾ ਹੁਕਮ ਦਿੱਤਾ ਹੈ | ਹੁਕਮ ਦੇ 30 ਦਿਨਾਂ ਅੰਦਰ ਜੇਕਰ ਜੁਰਮਾਨਾ ਪੀੜਤ ਧਿਰ ਨੂੰ ਨਾ ਦਿੱਤਾ ਗਿਆ ਤਾਂ ਇਸ ਮਗਰੋਂ 9 ਪ੍ਰਤੀਸ਼ਤ ਵਿਆਜ ਸਮੇਤ ਜੁਰਮਾਨੇ ਦੀ ਰਾਸ਼ੀ ਅਦਾ ਕਰਨੀ ਪਵੇਗੀ |
ਬਾਈਟ – ਦਲੇਰ ਸਿੰਘ ਪੀੜਿਤ
ਬਾਈਟ – ਨਿਸ਼ਾਨ ਸਿੰਘ ਪਿਤਾ
ਬਾਈਟ – ਮਨਜਿੰਦਰ ਸਿੰਘ ਬਰਾੜ ਐਡਵੋਕੇਟ
Conclusion:ਹੁਣ ਦੇਖਣਾ ਇਹ ਹੋਵੇਗਾ ਕਿ ਉਹ ਨਿੱਜੀ ਹਸਪਤਾਲ ਵਾਲੇ ਕਦੋਂ ਤੱਕ ਜੁਰਮਾਨੇ ਦੀ ਬਣਦੀ ਰਕਮ ਜੋ ਕਿ ਜ਼ਿਲ੍ਹਾ ਖਪਤਕਾਰ ਅਤੇ ਝਗੜਾ ਨਿਵਾਰਨ ਫ਼ੋਰਮ ਦੇ ਵਲੋਂ ਪੀੜਿਤ ਪਰਿਵਾਰ ਨੂੰ ਦੇਣ ਬਾਰੇ ਕਿਹਾ ਹੈ ਨੂੰ ਨਿੱਜੀ ਹਸਪਤਾਲ ਚੁਕਾਉਂਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.