ETV Bharat / state

ਪੁੱਤਰ ਨੇ 92 ਸਾਲਾ ਬਜ਼ੁਰਗ ਮਾਤਾ ਨੂੰ ਘਰੋਂ ਕੱਢਿਆ ਬਾਹਰ

author img

By

Published : Sep 19, 2020, 4:03 PM IST

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਾਮਕੋਟ ਦੀ 92 ਸਾਲਾ ਬਜ਼ੁਰਗ ਮਾਤਾ ਦਲਿਪ ਕੌਰ ਨੇ ਆਪਣੇ ਪੁੱਤ ਸੁਖਰਾਜ ਸਿੰਘ ਉੱਤੇ ਜ਼ਮੀਨ 'ਤੇ ਕਬਜ਼ਾ ਕਰਨ ਤੇ ਘਰੋਂ ਬਾਹਰ ਕੱਢਣ ਦਾ ਇਲਜ਼ਾਮ ਲਗਾਇਆ ਹੈ।

ਫ਼ੋਟੋ
ਫ਼ੋਟੋ

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਪਿੰਡ ਤਾਮਕੋਟ ਦੀ 92 ਸਾਲਾ ਬਜ਼ੁਰਗ ਮਾਤਾ ਦਲਿਪ ਕੌਰ ਨੇ ਆਪਣੇ ਪੁੱਤ ਸੁਖਰਾਜ ਸਿੰਘ ਉੱਤੇ ਜ਼ਮੀਨ 'ਤੇ ਕਬਜ਼ਾ ਕਰਨ ਤੇ ਘਰੋਂ ਬਾਹਰ ਕੱਢਣ ਦਾ ਇਲਜ਼ਾਮ ਲਗਾਇਆ ਹੈ। ਬਜ਼ੁਰਗ ਮਾਤਾ ਨੇ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਈ ਹੈ।

ਵੀਡੀਓ

ਬਜ਼ੁਰਗ ਮਾਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਧੀਆਂ ਇੱਕ ਪੁੱਤ ਹੈ। ਪੁੱਤ ਨੇ ਪਿਓ ਦੀ ਮੌਤ ਤੋਂ ਬਾਅਦ ਉਸ ਨੂੰ ਘਰ ਤੋਂ ਬੇ-ਘਰ ਕਰ ਦਿੱਤਾ ਹੈ। ਪਿਛਲੇ 17 ਸਾਲਾਂ ਤੋਂ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਨ੍ਹਾਂ ਕਿਹਾ ਕਿ 15 ਸਾਲ ਉਨ੍ਹਾਂ ਨੇ ਆਪਣੀ ਵੱਡੀ ਧੀ ਦੇ ਘਰ ਗੁਜ਼ਾਰੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਉਹ ਰਹਿ ਰਹੇ ਸੀ ਉਨ੍ਹਾਂ ਪੁੱਤਰ ਨੇ ਉਸ ਘਰ ਨੂੰ ਵੀ ਢਾਹ-ਢੇਰੀ ਕਰ ਦਿੱਤਾ ਹੈ ਜਿਸ ਕਰਕੇ ਉਹ ਆਪਣੀਆਂ ਧੀਆਂ ਦੇ ਘਰ ਰਹਿ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਹੜੀ ਉਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਸੀ ਉਹ ਪੈਨਸ਼ਨ ਵੀ ਉਨ੍ਹਾਂ ਪੁੱਤਰ ਸੁਖਰਾਜ ਸਿੰਘ ਲੈ ਰਿਹਾ ਹੈ। ਜਦੋਂ ਉਨ੍ਹਾਂ ਸੁਖਰਾਜ ਸਿੰਘ ਤੋਂ ਪੈਨਸ਼ਨ ਬਾਰੇ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪ ਆ ਕੇ ਆਪਣੀ ਪੈਨਸ਼ਨ ਲੈ ਜਾਵੇ।

ਇਸ ਤੋਂ ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਉੱਤੇ ਆਪਣੇ ਪਤੀ ਦੇ ਕਤਲ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 1992 ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ ਉਸ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਪਤੀ ਨੂੰ ਅੱਤਵਾਦੀਆਂ ਨੇ ਮਾਰਿਆ ਹੈ ਪਰ ਉਨ੍ਹਾਂ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕਿਸੇ ਤੋਂ ਹਮਲਾ ਕਰਵਾ ਕੇ ਉਨ੍ਹਾਂ ਦਾ ਕਤਲ ਕਰਵਾਇਆ ਹੈ। ਉਨ੍ਹਾਂ ਨੇ ਇਸ ਦੇ ਇਨਸਾਫ ਲਈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਲਖੇਵਾਲੀ ਵਿਖੇ ਜਾਂਚ ਚੱਲ ਰਹੀ ਹੈ ਜਿਸ ਦੀ ਜਾਂਚ ਗੁਰਮੀਤ ਸਿੰਘ ਏ.ਐਸ.ਆਈ ਕਰ ਰਹੇ ਹਨ।

ਉੱਥੇ ਹੀ ਪੁੱਤਰ ਸੁਖਰਾਜ ਸਿੰਘ ਨੇ ਮਾਤਾ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਾਤਾ ਨੂੰ ਘਰੋਂ ਬਾਹਰ ਨਹੀਂ ਕੱਢਿਆ, ਮਾਤਾ ਆਪ ਧੀਆਂ ਦੇ ਕੋਲ ਜਾ ਕੇ ਰਹ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਤਾ ਦੀ ਪੈਨਸ਼ਨ ਨਹੀਂ ਰੱਖੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮਾਤਾ ਦਾ ਇਹ ਆਪਣਾ ਘਰ ਹੈ ਮਾਤਾ ਕਦੇ ਵੀ ਆਪਣੇ ਘਰ ਆ ਕੇ ਰਹਿ ਸਕਦੀ ਹੈ। ਉਨ੍ਹਾਂ ਨੇ ਮਾਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਆ ਕੇ ਰਹੇ।

ਏ.ਐਸ.ਆਈ ਗੁਰਮੀਤ ਸਿੰਘ ਨੇ ਕਿਹਾ ਕਿ ਦਲਿਪ ਕੌਰ ਦੀ ਇੱਕ ਦਰਖ਼ਾਸਤ ਉਨ੍ਹਾਂ ਕੋਲ ਆਈ ਹੈ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: 5 ਸਾਲ ਦੀ ਬੱਚੀ ਨੇ ਆਨਲਾਈਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸੋਨੇ ਦਾ ਤਮਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.