ਸ੍ਰੀ ਮੁਕਤਸਰ ਸਾਹਿਬ: ਪਿੰਡ ਚੱਕ ਦੂਹੇ ਵਾਲਾ ਦੇ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ’ਚ 3 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਅਤੇ ਤੇਜਿੰਦਰ ਕੁਮਾਰ ਦੋਵੇਂ ਭਰਾ ਹਰ ਰੋਜ਼ ਦੀ ਤਰਾਂ ਆਪਣੇ ਮੋਟਰਸਾਇਕਲ ’ਤੇ ਸੇਤੀਆ ਪੇਪਰ ਮਿੱਲ ਰੁਪਾਣਾ 'ਚ ਡਿਊਟੀ ਲਈ ਜਾ ਰਹੇ ਸਨ। ਉਕਤ ਦੋਵੇਂ ਮੋਟਰਸਾਈਕਲ ਚਾਲਕ ਪਿੰਡ ਤੋਂ ਕੁਝ ਦੂਰੀ 'ਤੇ ਹੀ ਗਏ ਸੀ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਆ ਰਹੀ ਆਲਟੋ ਕਾਰ ਨੇ ਦੂਸਰੇ ਪਾਸੇ ਜਾ ਕੇ ਸਿੱਧੀ ਟੱਕਰ ਮਾਰੀ।
ਇਹ ਵੀ ਪੜ੍ਹੋ:2022 ਲਈ ਮੁੱਖ ਮੰਤਰੀ ਹਾਈਕਮਾਨ ਕਰੇਗੀ ਤੈਅ: ਬਾਜਵਾ
ਇਸ ਹਾਦਸੇ 'ਚ ਉਕਤ ਦੋਵੇਂ ਮੋਟਰਸਾਈਕਲ ਅਤੇ ਕਾਰ ਸਵਾਰ ਜ਼ਖ਼ਮੀ ਵਿਅਕਤੀ ਜ਼ਖ਼ਮੀ ਹੋ ਗਏ। ਕਾਰ ਚਾਲਕ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਅਬੋਹਰ ਵਜੋਂ ਹੋਈ ਹੈ। ਇਸ ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਕ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।