ਸ੍ਰੀ ਮੁਕਤਸਰ ਸਾਹਿਬ: ਬਜ਼ੁਰਗ ਮਾਂ ਦੀ ਲਾਸ਼ ਨੂੰ ਲੈ ਕੇ 2 ਭਰਾਵਾਂ ਵਿੱਚ ਲੜਾਈ ਹੋ ਗਈ। ਦਰਾਅਸਰ ਪਿੰਡ ਸੋਥਾ ਵਿਖੇ ਬਜ਼ੁਰਗ ਮਾਂ ਦੀ ਮੌਤ ਤੋਂ ਬਾਅਦ ਵੱਡੇ ਪੁੱਤ ਦੇ ਘਰ ਆਏ ਛੋਟੇ ਭਰਾ ਤੇ ਉਸਦੀ ਪਤਨੀ ਵੱਡੇ ਭਰਾ ਨਾਲ ਲੜ ਪਏ। ਸੋਥਾ ਵਾਸੀ ਮੰਗਾ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਵਿਆਹ ਸਮਾਗਮ ’ਤੇ ਗਏ ਹੋਏ ਸਨ ਤੇ ਪਿੱਛੋਂ ਉਸਦੀ ਛੋਟੀ ਭਰਜਾਈ ਨੇ ਉਸਦੀ ਮਾਂ ਦੀ ਕੁਟਮਾਰ ਕੀਤੀ। ਜਿਸ ਸਬੰਧੀ ਪੁਲਿਸ ਨੂੰ 18 ਜੂਨ ਨੂੰ ਸ਼ਿਕਾਇਤ ਦਿੱਤੀ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਬੀਤੇ ਦਿਨ ਮਾਤਾ ਦੀ ਮੌਤ ਗਈ।
ਇਹ ਵੀ ਪੜੋ: ਰਾਜਾ ਵੜਿੰਗ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਵਿਚਕਾਰ ਸੋਸ਼ਲ ਮੀਡੀਆ ’ਤੇ ਛਿੜੀ ਜੰਗ
ਉਧਰ ਮਾਮਲੇ ਸਬੰਧੀ ਪੁਲਿਸ ਚੌਕੀ ਚੱਕ ਦੂਹੇਵਾਲਾ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਦਾ ਪਰਿਵਾਰਕ ਮਸਲਾ ਹੋਣ ਕਾਰਨ ਪਰਿਵਾਰ ਦੀ ਆਪਸੀ ਸਹਿਮਤੀ ਉਪਰੰਤ ਬਜ਼ੁਰਗ ਮਹਿਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜੋ: ਨਵਾਂਸ਼ਹਿਰ: ਸਰਕਾਰ ਦੇ ਲਾਰੇ ਤੋਂ ਅੱਕੇ ਕਿਸਾਨ ਵਾਹੀ ਝੋਨੇ ਦੀ ਫਸਲ