ਨਵਾਂਸ਼ਹਿਰ: ਜ਼ਿਲ੍ਹੇ ’ਚ ਥਾਣੇ ਦੇ ਮਹਿਜ਼ ਕੁੱਝ-ਕੁ ਹੀ ਦੂਰੀ ’ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦਰਾਅਸਰ ਇੱਕ ਲੜਕੀ ਓਪਨ ਜੀਪ ਵਿੱਚ ਉੱਚੀ ਸਪੀਕਰ ਲਗਾ ਕੇ ਘੁੰਮ ਰਹੀ ਸੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕਿਆ ਤਾਂ ਲੜਕੀ ਨੇ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਲੜਕੀ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਉਸ ਨੂੰ ਨਾਜਾਇਜ਼ ਪਰੇਸ਼ਾਨ ਕਰ ਰਹੇ ਹਨ ਤੇ ਉਸ ਦੀ ਗੱਡੀ ਨੂੰ ਅੱਗੇ ਮੋਟਰਸਾਈਕਲ ਲਗਾਕੇ ਰੋਕਿਆ ਗਿਆ ਹੈ ਜੋ ਕਿ ਗਲਤ ਹੈ।
ਇਹ ਵੀ ਪੜੋ: ਵੇਖੋ ਵੀਡੀਓ: ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਕਿਰਨ ਰਾਓ ਨੇ ਤਲਾਕ ਦਾ ਕੀਤਾ ਐਲਾਨ
ਉਥੇ ਹੀ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਲੜਕੀ ਹਰ ਰੋਜ ਉੱਚੀ ਅਵਾਜ਼ ’ਚ ਗਾਣੇ ਲਗਾ ਗੱਡੀ ’ਚ ਘੁੰਮਦੀ ਹੈ ਤੇ ਪਹਿਲਾਂ ਵੀ ਇਸ ਦਾ ਚਲਾਨ ਕੀਤਾ ਗਿਆ ਸੀ ਜਿਸ ਨੇ ਅਜੇ ਤਕ ਚਲਾਨ ਨਹੀਂ ਭੁਗਤਿਆ। ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਕੋਲ ਗੱਡੀ ਦੇ ਕਾਗਜ ਵੀ ਨਹੀਂ ਹਨ ਤੇ ਨਾ ਹੀ ਇਸ ਕੋਲ ਲਾਇਸੈਂਸ ਹੈ ਜਿਸ ਕਾਰਨ ਇਸ ਦੀ ਜੀਪ ਬੋਡ ਕਰ ਦਿੱਤੀ ਗਈ ਹੈ।
ਇਹ ਵੀ ਪੜੋ: Agricultural Laws: ਪਿੰਡਾਂ ’ਚ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਲੱਗੇ ਬੈਨਰ