ETV Bharat / state

ਸੰਗਰੂਰ- ਬਰਨਾਲਾ ਰੋਡ 'ਤੇ ਸੜਕ ਹਾਦਸੇ ਦੌਰਾਨ 1 ਔਰਤ ਦੀ ਮੌਤ

author img

By

Published : Jun 3, 2023, 7:12 AM IST

ਸੰਗਰੂਰ ਤੇ ਬਰਨਾਲਾ ਰੋਡ 'ਤੇ ਇੱਕ ਨਿੱਜੀ ਬੱਸ ਤੇ ਮੋਟਰਸਾਇਕਲ ਵਿਚਕਾਰ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਮੋਟਰਸਾਇਕਲ ਉੱਤੇ ਸਵਾਰ ਇੱਕ ਮਹਿਲਾ ਚਰਨਜੀਤ ਕੌਰ ਦੀ ਮੌਕੇ ਉੱਤੇ ਮੌਤ ਹੋ ਗਈ।

woman died in a road accident on Sangrur

ਡਾਕਟਰ ਨੇ ਜਾਣਕਾਰੀ ਦਿੱਤੀ

ਸੰਗਰੂਰ: ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਹਮੇਸ਼ਾ ਨਸ਼ਿਹਤ ਦਿੱਤੀ ਜਾਂਦੀ ਹੈ ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਆਵੇ। ਅਜਿਹਾ ਹੀ ਇੱਕ ਸੜਕ ਹਾਦਸਾ ਸੰਗਰੂਰ ਤੇ ਬਰਨਾਲਾ ਰੋਡ ਉੱਤੇ ਇੱਕ ਨਿੱਜੀ ਬੱਸ ਤੇ ਮੋਟਰਸਾਇਕ ਵਿਚਕਾਰ ਹੋਇਆ, ਜਿਸ ਵਿੱਚ ਇੱਕ ਮਹਿਲਾ ਚਰਨਜੀਤ ਕੌਰ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਉਸ ਦਾ ਬੇਟਾ ਜਸਵੀਰ ਸਿੰਘ ਗੰਭਰੀ ਜ਼ਖਮੀ ਹੋ ਗਿਆ। ਜਿਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

ਮਹਿਲਾ ਚਰਨਜੀਤ ਕੌਰ ਦੀ ਮੌਤ: ਜਿੱਥੇ ਡਾਕਟਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਦੋ ਦੋਨਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਜੋ ਮਹਿਲਾ ਚਰਨਜੀਤ ਕੌਰ ਸੀ, ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਬੇਟੇ ਜਸਵੀਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਜਸਵੀਰ ਸਿੰਘ ਹੁਣ ਖਤਰੇ ਤੋਂ ਬਾਹਰ ਹੈ।

ਬੱਸ ਦੀ ਤੇਜ਼ ਰਫ਼ਤਾਰ ਕਾਰਨ ਹਾਦਸਾ ਹੋਇਆ: ਉੱਥੇ ਹੀ ਪਰਿਵਾਰਿਕ ਮੈਂਬਰਾਂ ਵਿੱਚੋਂ ਚਰਨਜੀਤ ਕੌਰ ਦੇ ਦਿਓਰ ਤਾਰਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਸ ਦੀ ਤੇਜ਼ ਰਫ਼ਤਾਰ ਕਾਰਨ ਇਹ ਹਾਦਸਾ ਹੋਇਆ ਹੈ। ਉਹਨਾਂ ਕਿਹਾ ਕਿ ਉਹ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀਆਂ ਉੱਤੇ ਨਕੇਲ ਪੈਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਹੋਣ ਕਿਉਂਕਿ ਤੇਜ਼ ਰਫ਼ਤਾਰ ਨਾਲ ਅਤੇ ਕੁੱਝ ਸਮੇਂ ਦੀ ਜਲਦੀ ਇਸ ਤਰ੍ਹਾਂ ਲੋਕਾਂ ਦੀ ਜਾਨ ਲੈ ਲੈਂਦੀ ਹੈ ਜੋ ਕਿ ਗ਼ਲਤ ਹੈ।

ਪੰਜਾਬ ਸਰਕਾਰ ਨੂੰ ਹਾਦਸਿਆਂ ਵੱਲ ਧਿਆਨ ਦੇਣਾ ਚਾਹੀਦਾ: ਤਾਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਹਾਦਸਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ, ਕਿਉਂਕਿ ਦੇਖਣ ਦੇ ਵਿੱਚ ਬੇਸ਼ੱਕ ਇਹ ਸੂਬਾ ਪੱਧਰ ਦੀ ਗੱਲ ਨਾ ਹੋਵੇ, ਪਰ ਜਦੋਂ ਕਿਸੇ ਘਰ ਦਾ ਵਿਅਕਤੀ ਇਸ ਹਾਦਸੇ ਵਿਚ ਆਪਣੀ ਜਾਨ ਗਵਾਉਂਦਾ ਹੈਂ ਵੈਸੇ ਤਾਂ ਇਹ ਓਹੀ ਘਰ ਦਾ ਵਿਅਕਤੀ ਸਮਝ ਸਕਦਾ ਹੈ, ਜਿਸ ਉੱਪਰ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਜਾਨ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.