ETV Bharat / state

ਖਸਤਾ ਹਾਲਤ 'ਚ ਲਹਿਰਾ ਰਹੇ ਕੌਮੀ ਝੰਡੇ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕਿਹੜੀ ਨੀਂਦ ਸੁੱਤੇ ਪਏ ਨੇ ਇਸਦੇ ਮਾਣ ਦੀਆਂ ਕਸਮਾਂ ਖਾਣ ਵਾਲੇ ? - ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ

ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ਵਿੱਚ ਬਣੇ ਸਟੇਡੀਅਮ ਉੱਤੇ ਕੌਮੀ ਤਿਰੰਗੇ ਝੰਡੇ ਦਾ ਨਿਰਾਦਰ ਹੋ ਰਿਹਾ ਹੈ। ਤਿਰੰਗਾ ਝੰਡਾ ਖਸਤਾ ਹਾਲ ਹੈ ਅਤੇ ਕਈ ਥਾਂ ਤੋਂ ਫਟ ਕੇ ਟੁਕੜੇ ਹੋ ਚੁੱਕਾ ਹੈ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ।

In Sangrur, the tricolor of the national flag is being disrespected
ਸੰਗਰੂਰ 'ਚ ਖਸਤਾ ਹਾਲਤ 'ਚ ਲਹਿਰਾ ਰਹੇ ਕੌਮੀ ਝੰਡੇ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕਿਹੜੀ ਨੀਂਦ ਸੁੱਤੇ ਪਏ ਨੇ ਇਸਦੇ ਮਾਣ ਦੀਆਂ ਕਸਮਾਂ ਖਾਣ ਵਾਲੇ?, ਅੱਖੀ ਦੇਖੋ ਹਾਲਾਤ...
author img

By

Published : Apr 25, 2023, 1:01 PM IST

Updated : Apr 25, 2023, 1:23 PM IST

ਸੰਗਰੂਰ 'ਚ ਖਸਤਾ ਹਾਲਤ 'ਚ ਲਹਿਰਾ ਰਹੇ ਕੌਮੀ ਝੰਡੇ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕਿਹੜੀ ਨੀਂਦ ਸੁੱਤੇ ਪਏ ਨੇ ਇਸਦੇ ਮਾਣ ਦੀਆਂ ਕਸਮਾਂ ਖਾਣ ਵਾਲੇ?, ਅੱਖੀ ਦੇਖੋ ਹਾਲਤ...

ਸੰਗਰੂਰ: ਦੇਸ਼ ਨੂੰ ਅਜਾਦ ਹੋਇਆਂ ਨੂੰ 75 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ। ਸਰਕਾਰਾਂ ਵੱਲੋਂ ਦੇਸ਼ ਨੂੰ ਲੈ ਕੇ ਵੱਡੀਆਂ ਵੱਡੀਆਂ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ ਅਤੇ ਦਾਅਵੇ ਵੀ ਕੀਤੇ ਜਾਂਦੇ ਹਨ। ਕੋਈ ਵੀ ਸਰਕਾਰੀ ਪ੍ਰੋਗਰਾਮ ਕਰਨਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਤਿਰੰਗੇ ਝੰਡੇ ਨੂੰ ਸਲਾਮ ਕੀਤਾ ਜਾਂਦਾ ਹੈ। ਹਰ ਥਾਂ ਉੱਤੇ ਇਸਦਾ ਮਾਣ ਬਰਕਰਾਰ ਰੱਖਿਆ ਜਾਂਦਾ ਹੈ, ਪਰ ਜਮੀਨੀ ਹਕੀਕਤ ਤੇ ਕਈ ਥਾਂਵੇਂ ਤਿਰੰਗੇ ਝੰਡੇ ਦਾ ਨਿਰਾਦਰ ਖੁੱਲ੍ਹੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਹੀ ਹੋ ਰਿਹਾ ਹੈ।

ਇਹ ਵੀ ਪੜ੍ਹੋ: Transgender voters of Ludhiana: 'ਵੋਟਾਂ ਬਣ ਸਕਦੀਆਂ ਹਨ ਤਾਂ ਸਾਡੇ ਲਈ ਵੱਖਰੇ ਪਖਾਨੇ ਕਿਉਂ ਨਹੀਂ'

ਸਰਕਾਰੀ ਅਦਾਰੇ ਅੰਦਰ ਬੇਕਦਰੀ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਜਿਲ੍ਹਾ ਸੰਗਰੂਰ ਦੇ ਸਰਕਾਰੀ ਰਣਵੀਰ ਕਾਲਜ ਵਿੱਚ ਤਿਰੰਗੇ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।ਤਿਰੰਗਾਂ ਕਈ ਥਾਂ ਤੋਂ ਫਟ ਚੁੱਕਾ ਹੈ ਅਤੇ ਇਸ ਪਾਸੇ ਕਿਸੇ ਦਾ ਵੀ ਧਿਆਨ ਨਹੀਂ ਹੈ। ਜੇਕਰ ਪ੍ਰਸ਼ਾਸਨ ਜਾਂ ਫਿਰ ਇਸ ਕਾਲਜ ਦੇ ਪ੍ਰਬੰਧਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ। ਤਿਰੰਗੇ ਦੀ ਹਾਲਤ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਜਿਸ ਤਿਰੰਗੇ ਨੂੰ ਅਸੀਂ ਸਲਾਮ ਕਰਦੇ ਹਾਂ, ਸਰਕਾਰੀ ਅਦਾਰੇ ਅੰਦਰ ਹੀ ਇਸ ਤਿਰੰਗੇ ਝੰਡੇ ਦੀ ਇਸ ਤਰਾਂ ਬੇਕਦਰੀ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਜਾ ਰਿਹਾ ਹੈ।

ਇਹ ਵੀ ਪੜ੍ਹੋ : Morinda Sacrilege case: ਮੋਰਿੰਡਾ ਬੇਅਦਬੀ ਮਾਮਲੇ ਵਿੱਚ ਧਰਨਾ ਪ੍ਰਦਰਸ਼ਨ, ਆਪ ਵਿਧਾਇਕ ਨੇ ਨਿਹੰਗ ਸਿੰਘਾਂ ਨਾਲ ਕੀਤੀ ਮੁਲਾਕਾਤ

ਕ੍ਰਿਕਟ ਐਸੋਸੀਏਸ਼ਨ ਦੀ ਜਿੰਮੇਦਾਰੀ : ਇਸ ਸੰਬੰਧੀ ਜਦੋਂ ਕਾਲਜ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗੱਲ ਅਸੀਂ ਕ੍ਰਿਕਟ ਐਸੋਸੀਏਸ਼ਨ ਨੂੰ ਦੱਸੀ ਹੋਈ ਹੈ। ਇਸ ਦੀ ਦੇਖਰੇਖ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਫੇਰ ਵੀ ਅਸੀਂ ਦੇਖ ਰਹੇ ਹਾਂ। ਜੇਕਰ ਅਜਿਹਾ ਕੁਝ ਹੈ ਤਾਂ ਅਸੀਂ ਉਸਨੂੰ ਠੀਕ ਕਰਵਾਉਣ ਦੇ ਲਈ ਉਹਨਾਂ ਨੂੰ ਸਿਫਾਰਿਸ਼ ਜਰੂਰ ਕਰਾਂਗੇ। ਇਸ ਸਬੰਧੀ ਜਦੋਂ ਸੰਗਰੂਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮੁੱਦੇ ਉਤੇ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਤਾਂ ਹੁਣ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਐਕਸ਼ਨ ਲਵੇਗਾ ਜਾਂ ਨਹੀਂ ?

Last Updated : Apr 25, 2023, 1:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.