ਗੁਰਦਾਸਪੁਰ/ਸੰਗਰੂਰ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਗਰਮੀ ਦਾ ਮੌਸਮ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਾਢੇ ਸੱਤ ਵਜੇ ਤੋਂ ਲੈ ਕੇ ਦੋ ਵਜੇ ਤੱਕ ਕਰ ਦਿੱਤਾ ਹੈ। ਜਿਸ ਨੂੰ ਅੱਜ ਤੋਂ ਲਾਗੂ ਕੀਤਾ ਗਿਆ ਇਸ ਦੌਰਾਨ ਅੱਜ ਸਵੇਰੇ ਤੋਂ ਹੀ ਸਰਕਾਰੀ ਦਫਤਰ ਪੂਰੇ ਸਮੇਂ 'ਤੇ ਖੁੱਲ ਗਏ ਅਤੇ ਨਾਲ ਹੀ ਸਾਰੇ ਕਰਮਚਾਰੀ ਵੀ ਮੌਕੇ 'ਤੇ ਪਹੁੰਚੇ। ਇਸ ਦੌਰਾਨ ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਵੀ ਮੁਲਾਜ਼ਮ ਪੂਰੇ ਸਮੇਂ 'ਤੇ ਪਹੁੰਚੇ।
ਦਫਤਰ ਸਮੇਂ ਨਾਲ ਲੱਗਣ : ਪੰਜਾਬ ਸਰਕਾਰ ਵਲੋਂ ਜਾਰੀ ਹਿਦਾਇਤਾਂ ਮੁਤਾਬਿਕ ਸਰਕਾਰੀ ਦਫਤਰ 7:30 ਤੋਂ ਦੁਪਹਿਰ 2 ਵਜੇ ਤਕ ਲਗਣਗੇ. ਇਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੀ ਰਿਐਲਿਟੀ ਚੈਕ ਕੀਤਾ ਗਿਆ ਤਾਂ ਡਿਪਟੀ ਕਮਿਸ਼ਨਰ 7:28 ਤੇ ਆਪਣੇ ਦਫਤਰ ਪਹੁੰਚੇ। ਇਸ ਮੌਕੇ ਗਲਬਾਤ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲੇ ਗੁਰਦਾਸਪੁਰ ਅੰਦਰ ਸਰਕਾਰੀ ਦਫਤਰਾਂ ਦਾ ਸਮਾਂ ਅੱਜ ਤੋਂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੀ ਚੈਕਿੰਗ ਵੀ ਕੀਤੀ ਜਾਵੇਗੀ ਕਿ ਦਫਤਰ ਸਮੇਂ ਨਾਲ ਲੱਗਣ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੁਣ ਆਪਣਾ ਕਮ ਕਰਵਾਉਣ ਲਈ ਨਵੇਂ ਸਮੇਂ ਮੁਤਾਬਕ ਦਫਤਰਾਂ 'ਚ ਆਉਣ।
ਇਹ ਵੀ ਪੜ੍ਹੋ : ਪੰਜਾਬ 'ਚ ਨੌਜਵਾਨਾਂ ਨੂੰ ਹੁਣ ਤੱਕ ਦਿੱਤੀਆਂ ਗਈਆਂ 29000 ਤੋਂ ਵੱਧ ਸਰਕਾਰੀ ਨੌਕਰੀਆਂ, ਹੋਰ ਅਸਾਮੀਆਂ ’ਤੇ ਭਰਤੀ ਜਾਰੀ- ਮੁੱਖ ਮੰਤਰੀ
ਉਥੇ ਹੀ ਗੱਲ ਕਰੀਏ ਸੰਗਰੂਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਦਾ ਅਸਰ ਸੰਗਰੂਰ ਵਿਚ ਵੀ ਦੇਖਣ ਨੂੰ ਮਿਲਿਆ, ਸਵੇਰੇ 7:30 ਵਜੇ ਤੋਂ ਸਾਰੇ ਸਰਕਾਰੀ ਦਫ਼ਤਰ ਖੁੱਲ੍ਹੇ, ਹਾਲਾਂਕਿ ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ, ਪਰ ਪੰਜਾਬ ਸਰਕਾਰ ਨੇ ਅੱਜ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਹੈ, ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ, ਸਾਡੇ ਸਾਥੀ ਨੇ ਤਰਨਤਾਰਨ ਦੇ ਸਾਰੇ ਸਰਕਾਰੀ ਦਫਤਰਾਂ ਵਾਂਗ ਹੀ ਲਿਆ ਹੈ, ਇਸ ਲਈ ਜ਼ਿਆਦਾਤਰ ਅਫਸਰਾਂ ਨੇ ਸਮੇਂ ਸਿਰ ਆਪਣੀਆਂ ਸੀਟਾਂ 'ਤੇ ਪਹੁੰਚ ਗਏ ਸਨ।
ਡਿਪਟੀ ਕਮਿਸ਼ਨਰ ਸਮੇਂ ਤੋਂ ਪਹਿਲਾਂ ਹੀ ਦਫਤਰ ਵਿੱਚ ਬੈਠੇ ਸਨ: ਜਿਸ ਤੋਂ ਬਾਅਦ ਅੱਜ ਸੰਗਰੂਰ ਦੇ ਡੀਸੀ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਜਿੱਥੇ ਜਾ ਕੇ ਦੇਖਿਆ ਕਿ ਅਫਸਰ ਕਿੰਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਹੁਕਮ ਸਨ ਕਿ ਸਾਢੇ ਸੱਤ ਵਜੇ ਸਾਰੇ ਅਫਸਰ ਆਪਣੀ ਸੀਟਾਂ ਉਤੇ ਫੌਜਾਂ ਅਤੇ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰ ਦੇਣ ਅੱਜ ਸਾਡੇ ਵੱਲੋਂ ਸੰਗਰੂਰ ਦੇ ਡੀਸੀ ਦਫ਼ਤਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸਮੂਹ ਡਿਪਟੀ ਕਮਿਸ਼ਨਰ ਸਮੇਂ ਤੋਂ ਪਹਿਲਾਂ ਹੀ ਦਫਤਰ ਵਿੱਚ ਬੈਠੇ ਸਨ ਜੇਕਰ ਗੱਲ ਕਰੀਏ ਦੂਸਰੇ ਅਫਸਰਾਂ ਦੀ ਤਾਂ ਦੂਸਰੇ ਅਫਸਰ ਵੀ ਸਹੀ ਸਮੇਂ ਉੱਤੇ ਦਫ਼ਤਰ ਵਿੱਚ ਨਜ਼ਰ ਆਏ। ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਸਨ. ਤੇ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਹੁੰਦੀ ਨਜ਼ਰ ਆਈ।
ਅਫਸਰਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ : ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਅਫਸਰਾਂ ਵਿੱਚ ਪੰਜਾਬ ਸਰਕਾਰ ਦਾ ਕਿਤੇ ਨਾ ਕਿਤੇ ਡਰ ਨਜ਼ਰ ਆ ਰਿਹਾ ਹੈ ਤੂੰ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਾਫ ਤੌਰ ਤੇ ਕਿਹਾ ਹੈ ਕਿ ਗਲਤੀ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਬੇਸ਼ੱਕ ਉਹ ਸਾਡਾ ਵਿਧਾਇਕ ਹੋਵੇ ਜਾਂ ਫਿਰ ਕੋਈ ਅਫਸਰ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬੀਤੇ ਸਮੇਂ ਵਿੱਚ ਨਜ਼ਰ ਮਾਰੀਏ ਤਾਂ ਅਜਿਹਾ ਹੋਇਆ ਵੀ ਹੈ ਵੱਡੇ-ਵੱਡੇ ਮੰਤਰੀਆਂ ਉੱਤੇ ਜਾਂ ਫਿਰ ਕਈ ਵੱਡੇ ਅਫਸਰਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਗਈਆਂ ਹਨ, ਜੇਕਰ ਅਫਸਰ ਇਸੇ ਤਰ੍ਹਾਂ ਹੀ ਆਪਣੀ ਡਿਊਟੀ ਨੂੰ ਸਹੀ ਸਮਝਣ 'ਤੇ ਲੋਕਾਂ ਦੇ ਮਸਲੇ ਹੱਲ ਕਰਨ ਤਾਂ ਫਿਰ ਪੰਜਾਬ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚਿੜੀ ਬਣ ਸਕਦਾ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਅਫਸਰਾਂ ਨੇ ਵੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ,ਪਰ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੇ ਕਾਰਨ ਜੋ ਪੰਜਾਬ ਸਰਕਾਰ ਨੇ ਦਾਅਵੇ ਕੀਤੇ ਹਨ। ਕੀ ਉਸ ਨਾਲ ਕੋਈ ਫਰਕ ਪੈਂਦਾ ਹੈ ਜਾਂ ਫਿਰ ਸਿਰਫ਼ ਇੱਕ ਹਵਾਈ ਗੱਲਾਂ ਹੀ ਹਨ।