ETV Bharat / state

Ghaggar River: ਵਿਧਾਨ ਸਭਾ ਕਮੇਟੀ ਨੇ ਘੱਗਰ ਦਰਿਆ ਦਾ ਕੀਤਾ ਦੌਰਾ, ਪਾਣੀ ਪ੍ਰਦੂਸ਼ਣ ਦੇ ਹੱਲ ਦਾ ਦਿੱਤਾ ਭਰੋਸਾ - ਪ੍ਰਦੁਸ਼ਣ ਕੰਟਰੋਲ ਬੋਰਡ

ਸੰਗਰੂਰ ਵਿੱਚ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਘੱਗਰ ਦਰਿਆ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 11 ਲੋਕਾਂ ਦੀ ਵਿਧਾਨ ਸਭਾ ਕਮੇਟੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਵੱਲੋਂ ਘੱਗਰ ਦਰਿਆ ਦਾ ਦੌਰਾ ਕੀਤਾ ਗਿਆ ਅਤੇ ਮਸਲੇ ਦੇ ਪੱਕੇ ਹੱਲ ਦਾ ਭਰੋਸਾ ਦਿੱਤਾ ਗਿਆ।

The Legislative Assembly Committee visited the Ghaggar River in Sangrur
Ghaggar River: ਵਿਧਾਨ ਸਭਾ ਕਮੇਟੀ ਨੇ ਘੱਗਰ ਦਰਿਆ ਦਾ ਕੀਤਾ ਦੌਰਾ, ਪਾਣੀ ਪ੍ਰਦੂਸ਼ਣ ਦੇ ਹੱਲ ਦਾ ਦਿੱਤਾ ਭਰੋਸਾ
author img

By

Published : Feb 25, 2023, 10:34 AM IST

ਵਿਧਾਨ ਸਭਾ ਕਮੇਟੀ ਨੇ ਘੱਗਰ ਦਰਿਆ ਦਾ ਕੀਤਾ ਦੌਰਾ

ਸੰਗਰੂਰ: ਪੰਜਾਬ ਸਰਕਾਰ ਵੱਲੋਂ ਗਠਿਤ 11 ਮੈਂਬਰੀ ਵਿਧਾਨ ਸਭਾ ਕਮੇਟੀ ਵੱਲੋਂ ਘੱਗਰ ਅਤੇ ਬੁੱਢਾ ਦਰਿਆ ਦਾ ਨਿਰੀਖਣ ਕੀਤਾ ਗਿਆ ਜਿਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਾਨਯੋਗ ਸਪੀਕਰ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਬੁੱਢਾ ਦਰਿਆ ਅਤੇ ਘੱਗਰ ਦਰਿਆ ਦੇ ਪ੍ਰਦੂਸ਼ਿਤ ਪਾਣੀ ਵਾਰੇ ਲੋਕਾਂ ਦੀ ਮੰਗ ਨੂੰ ਲੈਕੇ ਬਣਾਈ ਇਸ ਕਮੇਟੀ ਵਿੱਚ ਸ਼ਾਮਿਲ ਚੇਅਰਮੈਨ ਦਲਜੀਤ ਸਿੰਘ ਭੋਲਾ, ਅਸ਼ੋਕ ਕੁਮਾਰ ਪਸੋਰਾ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਬੱਗਾ ਅਤੇ ਹਲਕਾ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੱਲੋਂ ਘੱਗਰ ਦਰਿਆ ਦੇ ਦੌਰੇ ਕੀਤਾ।

ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ: ਇਸ ਤੋਂ ਬਾਅਦ ਮੈਂਬਰਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਰੱਖੀਆਂ ਹੋਈਆਂ ਹਨ ਕਿ ਉਨ੍ਹਾਂ ਨੂੰ ਸਾਫ਼ ਸੁਥਰਾ ਵਾਤਾਵਰਨ ਅਤੇ ਪਾਣੀ ਮਿਲੇਗਾ, ਤਾਂ ਅਸੀਂ ਇੱਥੇ ਪਹੁੰਚਣ ਉੱਤੇ ਲੱਗਿਆ ਕਿ ਇਸ ਘੱਗਰ ਦੇ ਪਾਣੀ ਨਾਲ ਲੋਕ ਕੈਂਸਰ, ਚਮੜੀ ਦੇ ਲਾਇਲਾਜ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਹੜ੍ਹ ਆਉਣ ਕਾਰਨ ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੁੰਦਾ ਹੈ। ਇਸ ਵੇਲੇ ਉਹਨਾਂ ਨਾਲ ਪ੍ਰਦੁਸ਼ਣ ਕੰਟਰੋਲ ਬੋਰਡ, ਪੰਚਾਇਤਾਂ ਵਿਭਾਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਵੀ ਮੌਜੂਦ ਸਨ ਤਾਂ ਜੋ ਵੱਖ ਵੱਖ ਸਮੱਸਿਆਵਾਂ ਵਾਰੇ ਜਾਣਕਾਰੀ ਹਾਸਲ ਕੀਤੀ ਜੋਂ ਕਿ ਇਸ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇਗੀ ਤਾਂ ਜੋ ਇਸ ਦਾ ਹੱਲ ਕੀਤਾ ਜਾ ਸਕੇ। ਉਹਨਾਂ ਕਿਹਾ ਸਮੱਸਿਆਵਾਂ ਦਾ ਪੂਰਨ ਹੱਲ ਕੀਤਾ ਜਾਵੇਗਾ ਅਤੇ ਇਸ ਵਾਰ ਮਾਮਲੇ ਨੂੰ ਅਸਲ ਤੌਰ ਉੱਤੇ ਹੱਲ ਕਰਨ ਲਈ ਕਮੇਟੀ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆ ਅਤੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਫੈਕਟਰੀਆਂ ਅਤੇ ਵਪਾਰਕ ਅਦਾਰੇ ਜ਼ਿੰਮੇਵਾਰ: ਇਸ ਮੌਕੇ ਕਿਸਾਨ ਨੇ ਕਿਹਾ ਕਿ ਇਸ ਘੱਗਰ ਕਾਰਨ ਨਾਲ਼ ਲੱਗਦੇ ਪਿੰਡਾਂ ਦਾ ਪਾਣੀ ਪ੍ਰਦੁਸ਼ਣ ਹੋ ਗਿਆ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਘੱਗਰ ਦਰਿਆ ਕੁਦਰਤੀ ਹੈ ਪਰੰਤੂ ਇਸ ਦੇ ਪਾਣੀ ਵਿੱਚ ਕੈਮੀਕਲ ਸੁੱਟਣ ਲਈ ਫੈਕਟਰੀਆਂ ਅਤੇ ਵਪਾਰਕ ਅਦਾਰੇ ਜ਼ਿਮੇਵਾਰ ਹਨ। ਉਨ੍ਹਾਂ ਕਿਹਾ ਕਿ ਫੈਕਟਰੀਆਂ ਦੇ ਇੰਨ੍ਹਾਂ ਲੋਕਾਂ ਨੂੰ ਸਰਕਾਰ ਦਾ ਕੋਈ ਡਰ ਨਹੀਂ, ਉਨ੍ਹਾਂ ਕਿਹਾ ਪਾਣੀ ਪ੍ਰਦੂਸ਼ਣ ਕਰਕੇ ਸਾਡੇ ਘਰ ਵਿੱਚ ਰਿਸ਼ਤੇਦਾਰ ਤੱਕ ਆਉਣੋਂ ਹਟ ਗਏ ਹਨ। ਸਥਾਨਕਵਾਸੀਆਂ ਨੇ ਵਿਧਾਨ ਸਭਾ ਦੀ ਕਮੇਟੀ ਵਾਰੇ ਬੋਲਦਿਆਂ ਕਿਹਾ ਕਿ ਕੰਮ ਹੋਂਣ ਉੱਤੇ ਹੀ ਕੁੱਝ ਕਿਹਾ ਜਾ ਸਕਦਾ ਹੈ, ਇਸ ਘੱਗਰ ਦਾ ਪਾਣੀ ਕੁੱਝ ਸਾਲ ਪਹਿਲਾਂ ਬਿਲਕੁੱਲ ਸਾਫ਼ ਹੁੰਦਾ ਸੀ, ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਣੀ ਨੂੰ ਸਾਫ਼ ਕਰਕੇ ਖੇਤੀ ਅਤੇ ਹੋਰਨਾਂ ਸਾਧਨਾਂ ਰਾਹੀਂ ਵਰਤੋਂ ਵਿੱਚ ਲਿਆਂਦਾ ਜਾਵੇ, ਸਮੇਂ ਸਮੇਂ ਉੱਤੇ ਪਾਣੀ ਦੀ ਕਿਸੇ ਇਮਾਨਦਾਰ ਲੇਬੋਰਟਰੀ ਰਾਹੀਂ ਜਾਂਚ ਹੋਵੇ।

ਇਹ ਵੀ ਪੜ੍ਹੋ: Amritpal again threatened the police: ਅੰਮ੍ਰਿਤਪਾਲ ਦੀ ਡੀਜੀਪੀ ਨੂੰ ਦੋ-ਟੁਕ, ਹੁਣ ਕਾਰਵਾਈ ਹੋਈ ਤਾਂ ਫਿਰ ਓਸੇ ਤਰ੍ਹਾਂ ਟੱਕਰਾਂਗੇ...

ETV Bharat Logo

Copyright © 2025 Ushodaya Enterprises Pvt. Ltd., All Rights Reserved.