ਮਲੇਰਕੋਟਲਾ: ਮਲੇਰਕੋਟਲਾ ਦੇ ਇੰਡਸਟਰੀ ਏਰੀਆ (Industry Area of Malerkotla) ਨੇੜੇ ਟੈਲੀਫੋਨ ਐਕਸਚੇਂਜ (Telephone exchange) ਦੇ ਕੋਲ ਬਣੀਆਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਵਿੱਚ 60 ਝੁੱਗੀਆਂ ਅਤੇ ਝੁੱਗੀਆਂ ਵਿੱਚ ਪਿਆ ਸਾਰਾ ਸਾਮਾਨ ਜਲ ਕੇ ਸੁਆਹ ਹੋ ਗਿਆ। ਅਜੇ ਤੱਕ ਇਸ ਭਿਆਨਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸ ਮੌਕੇ ਰੋਂਦੇ ਕਰਲਾਉਂਦੇ ਝੁੱਗੀ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਸ਼ਿਆਨਾ ਅਤੇ ਉਨ੍ਹਾਂ ਦੇ ਸੁਪਨੇ ਜਲ ਕੇ ਸੁਆਹ ਹੋ ਗਏ ਅਤੇ ਇਨ੍ਹਾਂ ਝੁੱਗੀਆਂ ਵਿਚ ਪਏ ਪੈਸੇ 'ਤੇ ਗਹਿਣੇ ਵੀ ਜਲ ਕੇ ਖਾਕ ਹੋ ਚੁੱਕੇ ਹਨ।
ਇਨ੍ਹਾਂ ਗਰੀਬ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਆ ਸਾਰਾ ਖਾਣ ਵਾਲਾ ਅਨਾਜ ਕੱਪੜੇ, ਬਰਤਨ, ਭਾਂਡੇ, ਗਹਿਣੇ ਸਭ ਕੁਝ ਜਲ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਬਸ ਜੋ ਪਾਏ ਹੋਏ ਹਨ ਉਹ ਕੱਪੜੇ ਹੀ ਬਚੇ ਹਨ। ਉਨ੍ਹਾਂ ਨੂੰ ਛੱਡ ਕੇ ਉਨ੍ਹਾਂ ਕੋਲ ਹੁਣ ਕੁਝ ਵੀ ਨਹੀਂ ਬਚਿਆ ਅਤੇ ਵੱਡੀ ਗੱਲ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਇਸ ਵਿੱਚ ਪਸ਼ੂ ਬੱਕਰੇ ਆਦਿ ਝੁਲਸ ਕੇ ਮਰ ਗਏ ਹਨ।
ਇਹ ਵੀ ਪੜ੍ਹੋ: ਸਿਲੰਡਰ ਫਟਣ ਨਾਲ 4 ਝੁੱਗੀਆਂ ਸੜ ਕੇ ਸੁਆਹ
ਇਨ੍ਹਾਂ ਗ਼ਰੀਬ ਲੋਕਾਂ ਨੇ ਰੋਂਦੇ ਕੁਰਲਾਉਂਦਿਆਂ ਹੋਏ ਮਦਦ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਕੋਲ ਹੁਣ ਨਾ ਤਾਂ ਸਿਰ 'ਤੇ ਕੋਈ ਛੱਤ ਬਚੀ ਹੈ ਅਤੇ ਨਾ ਹੀ ਖਾਣ ਪੀਣ ਜਾਂ ਪਹਿਨਣ ਦੇ ਲਈ ਕੁਝ ਵਸਤੂ ਬਚੀ ਹੈ।
ਬੇਸ਼ੱਕ ਉਸ ਜਗ੍ਹਾ ਫਾਇਰ ਬ੍ਰਿਗੇਡ (Fire brigade) ਵੀ ਪਹੁੰਚੀ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਫਾਇਰ ਬਿਗ੍ਰੇਡ (Fire brigade) ਦੀ ਟੀਮ ਨੇ ਸਥਾਨਕ ਲੋਕਾਂ ਨੀ ਮਦਦ ਦੇ ਨਾਲ ਅੱਗ ਤੇ ਕਾਬੂ ਪਾ ਲਿਆ। ਜਿਸ ਤੋਂ ਬਾਅਦ ਉੱਥੇ ਰਹਿਣ ਵਾਲੇ ਗਰੀਬ ਲੋਕ ਆਪਣੀਆਂ ਜਲ ਚੁੱਕੀਆਂ ਚੁੱਘੀਆਂ ਵਿੱਚੋਂ ਸੜਿਆ ਫੂਕਿਆ ਸਮਾਨ ਲੱਭ ਰਗਹੇ ਸਨ।
ਇਹ ਵੀ ਪੜ੍ਹੋ: ਦਿੱਲੀ: ਸਰਾਏ ਰੋਹਿਲਾ ਵਿਖੇ ਝੁੱਗੀਆਂ ਨੂੰ ਲੱਗੀ ਅੱਗ 'ਤੇ ਪਾਇਆ ਕਾਬੂ