ਸੰਗਰੂਰ: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ। ਸੰਗਰੂਰ ਤੋਂ ਭਗਵੰਤ ਮਾਨ ਨੇ ਚੋਣ ਲੜਨ ਦੀ ਗੱਲ ਸਾਫ਼ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਹਾਲੇ ਪਾਰਟੀ ਵਿਚਾਰ ਅਧੀਨ ਆਪਣੇ ਨੁਮਾਇੰਦਿਆਂ ਨੂੰ ਰੱਖੀ ਬੈਠੀ ਹੈ। ਪਰ ਸੁਖਦੇਵ ਸਿੰਘ ਢੀਂਡਸਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਵਾਰ ਚੋਣ ਨਹੀਂ ਲੜਨਗੇ।
ਇਸ ਦੌਰਾਨ ਸੁਖਦੇਵ ਢੀਂਡਸਾ ਨੇ ਇਹ ਵੀ ਕਿਹਾ ਕਿ ਉਹ ਪਰਮਿੰਦਰ ਨੂੰ ਵੀ ਇਹੀ ਸਲਾਹ ਦੇਣਗੇ ਕਿ ਉਹ ਚੋਣ ਨਾ ਲੜੇ ਬਾਕੀ ਜੇਕਰ ਅਕਾਲੀ ਦਲ ਉਸ ਨੂੰ ਇਥੋਂ ਖੜਾ ਹੋਣ ਲਈ ਕਹਿੰਦੀ ਹੈ ਤਾਂ ਅਖ਼ੀਰਲਾ ਫੈਸਲਾ ਉਸ ਦਾ ਹੋਏਗਾ।
ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਬਾਰੇ ਕੋਈ ਸਾਫ਼ ਗੱਲ ਸਾਹਮਣੇ ਨਹੀਂ ਰੱਖੀ ਹੈ।