ETV Bharat / state

Successful Women Farmer: ਮਿਲੋ, ਮਹਿਲਾ ਕਿਸਾਨ ਨਾਲ, ਜੋ ਮਿਹਨਤ ਨਾਲ ਕਮਾ ਰਹੀ ਮੁਨਾਫਾ, ਦਿੱਤਾ ਹੋਰਾਂ ਨੂੰ ਵੀ ਰੁਜ਼ਗਾਰ

ਰਜਿੰਦਰ ਕੌਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ। ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਕਰ ਕੇ ਕਈ ਗੁਣਾਂ ਵੱਧ ਮੁਨਾਫਾ ਕਮਾ ਰਹੀ ਹੈ। ਰਜਿੰਦਰ ਕੌਰ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਨੂੰ ਅਪਣਾਇਆ ਹੈ। ਮਿਲੋ, ਇਸ ਉਦਮੀ ਤੇ ਮਿਹਨਤੀ ਮਹਿਲਾ ਕਿਸਾਨ ਨਾਲ...

Women Farmer Rajinder Kaur, Women's Day, International Women's Day 2023
Successful Women Farmer
author img

By

Published : Mar 1, 2023, 1:55 PM IST

Successful Women Farmer: ਮਿਲੋ, ਮਹਿਲਾ ਕਿਸਾਨ ਨਾਲ, ਜੋ ਮਿਹਨਤ ਨਾਲ ਕਮਾ ਰਹੀ ਮੁਨਾਫਾ, ਦਿੱਤਾ ਹੋਰਾਂ ਨੂੰ ਵੀ ਰੁਜ਼ਗਾਰ

ਸੰਗਰੂਰ:
ਜ਼ਿਲ੍ਹੇ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਚੱਠਾ ਨਨਹੇੜਾ ਦੀ ਰਜਿੰਦਰ ਕੌਰ ਆਪਣੇ ਪੇਕਿਆਂ ਤੋਂ ਵਿਰਾਸਤੀ ਖੇਤੀ ਦੀ ਜਾਣਕਾਰੀ ਅਤੇ ਤਜ਼ੁਰਬਾ ਲੈ ਕੇ ਆਈ। ਜੋ, ਅੱਜ ਸਹੁਰਿਆਂ ਦੀ ਹਿੱਸੇ ਆਈ ਢਾਈ ਏਕੜ ਜ਼ਮੀਨ ’ਚ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। ਸ਼ੁਰੂਆਤ ’ਚ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰ ਕੇ ਆਪਣੇ ਘਰ ਦੇ ਖ਼ਰਚੇ ਕੱਢੇ ਜਾਂਦੇ ਸੀ, ਪਰ ਉਸ ਨੇ ਖੇਤੀ ਦੇ ਨਾਲ-ਨਾਲ ਕੁਝ ਵੱਖਰਾ ਕਰਨ ਦਾ ਮਨ ਬਣਾਇਆ ਜਿਸ ਨਾਲ ਜ਼ਮੀਨ ਦੇ ਜ਼ਰੂਰੀ ਤੱਤ ਵੀ ਨਾ ਮਰਨ।

ਜ਼ਮੀਨ ਨਾਲ ਪਿਆਰ, ਜੈਵਿਕ ਖੇਤੀ ਨੂੰ ਪਹਿਲ : ਰਜਿੰਦਰ ਕੌਰ ਨੇ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਤੋਂ ਕੱਪੜੇ ਧੋਣ ਵਾਲੇ ਸਰਫ਼ ਨੂੰ ਬਣਾਉਣ ਦੀ ਸਿਖਲਾਈ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਇਹ ਕੰਮ ਵਧੀਆ ਚੱਲ ਤਾਂ ਪਿਆ। ਪਰ, ਇਸ ਕੰਮ ’ਚ ਦਿੱਕਤ ਇਹ ਸੀ ਕਿ ਇਸ ਕੰਮ ’ਚ ਵਰਤਿਆ ਜਾਂਦਾ ਰਸਾਇਣ ਜ਼ਮੀਨ ’ਚ ਜਾ ਕੇ ਉਸ ਨੂੰ ਖ਼ਰਾਬ ਕਰਨ ਲੱਗਾ ਅਤੇ ਖੇਤੀ ਜਿਣਸਾਂ ’ਚ ਜ਼ਹਿਰ ਦੀ ਮਿਕਦਾਰ ਵਧਣ ਲੱਗੀ। ਇਸ ਗੱਲ ’ਤੇ ਉਸ ਨੇ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕੀਤਾ ਉੱਤੇ ਨਤੀਜੇ ਵਜੋਂ ਸਰਫ਼ ਪਾਊਡਰ ਬਣਾਉਣ ਦੇ ਕੰਮ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਆਪਣੀ ਜ਼ਮੀਨ ਦੀ ਸਿਹਤ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਰਜਿੰਦਰ ਕੌਰ ਨੇ ਆਪਣੀ ਸਾਰੀ ਖੇਤੀ ਨੂੰ ਪੂਰੀ ਤਰ੍ਹਾਂ ਜੈਵਿਕ ਕਰ ਲਿਆ।

ਪਿੰਡ ਦੀਆਂ ਔਰਤਾਂ ਨੂੰ ਵੀ ਦਿੱਤਾ ਰੁਜ਼ਗਾਰ : ਰਜਿੰਦਰ ਕੌਰ ਨੇ ਖੇਤੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਆਚਾਰ ਚੱਟਣੀਆਂ ਆਦਿ ਬਣਾਉਣ ਦੀ ਸਿਖਲਾਈ ਲੈ ਲਈ ਅਤੇ ਇਸ ਮੁਤਾਬਕ ਆਪਣਾ ਕੰਮ ਸ਼ੁਰੂ ਕੀਤਾ। ਉਸ ਨੇ ਕਣਕ-ਝੋਨੇ ਦੇ ਨਾਲ-ਨਾਲ ਆਪਣੇ ਖੇਤਾਂ ’ਚ ਹਲਦੀ, ਦਾਲਾਂ, ਲਸਣ, ਹਰੀਆਂ ਮਿਰਚਾਂ, ਨਿੰਬੂ ਆਦਿ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਕੁਦਰਤੀ ਸੁਆਦਾਂ ਨੂੰ ਪੂਰਦੇ ਮਸਾਲੇ ਵੀ ਬਣਾਏ ਤੇ ਇਨ੍ਹਾਂ ਮਸਾਲਿਆਂ ’ਚ ਵਰਤੀਆਂ ਜਾਂਦੀਆਂ ਜਿਣਸਾਂ ਨੂੰ ਵੀ ਆਪਣੇ ਹੀ ਖੇਤਾਂ ’ਚ ਉਗਾਇਆ ਜਿਵੇਂ ਨਿਆਜ਼ਪੋਜ਼, ਪੁਦੀਨਾ, ਸੁਹੰਜਣਾ ਆਦਿ। ਉਸ ਨੇ ਆਚਾਰ ਚਟਣੀਆਂ ਦੇ ਨਾਲ-ਨਾਲ ਉਹ ਮਸਾਲਾ ਬਣਾਇਆ, ਜੋ ਦਹੀਂ, ਲੱਸੀ ਤੇ ਚਾਹ ’ਚ ਵਰਤਿਆ ਜਾਂਦਾ ਹੈ। ਇਸ ਸਾਮਾਨ ਦੀ ਵਧੀਆ ਵਿਕਰੀ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਨਾਲ ਹੋਰਨਾਂ ਔਰਤਾਂ ਨੂੰ ਰੋਜ਼ਗਾਰ ਮਿਲਿਆ।

ਰਜਿੰਦਰ ਕੌਰ ਦੇ ਬਣਾਏ ਉਤਪਾਦਾਂ ਦੀ ਵਿਕਰੀ ਲਈ ਖੇਤੀ ਵਿਗਿਆਨ ਕੇਂਦਰ, ਸੰਗਰੂਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਦਾ ਬਹੁਤ ਸਾਥ ਬਣਿਆ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਲੱਗਦੇ ਕਿਸਾਨ ਮੇਲਿਆਂ ਤੇ ਹੋਰ ਸਰਕਾਰੀ ਅਤੇ ਗ਼ੈਰ ਸਰਕਾਰੀ ਵਿਭਾਗਾਂ, ਸੰਸਥਾਵਾਂ ਵੱਲੋਂ ਲਾਏ ਜਾਂਦੇ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਇਸ ਸਾਮਾਨ ਦੀ ਵਧੀਆ ਵਿਕਰੀ ਹੋ ਰਹੀ ਹੈ।

ਮੱਖੀ ਪਾਲਣ ਦੀ ਸਿਖਲਾਈ : ਰਜਿੰਦਰ ਨੇ ਖੇਤੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਵੀ ਲੈ ਲਈ, ਜਿਸ ’ਚ ਲਗਭਗ 15 ਡੱਬਿਆਂ ਦਾ ਸ਼ਹਿਦ ਦਾ ਕੰਮ ਵੀ ਪੂਰੀ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ। ਸ਼ਹਿਦ ਦੀਆਂ ਮੱਖੀਆਂ ਦੀ ਖ਼ੁਰਾਕ ਦਾ ਸਾਰਾ ਪ੍ਰਬੰਧ ਪਿੰਡ ’ਚ ਹੀ ਹੋ ਜਾਂਦਾ ਹੈ, ਜਿਵੇਂ ਸਫ਼ੈਦਾ ਤੇ ਸਰ੍ਹੋਂ ਆਦਿ ਫ਼ਸਲਾਂ ਪਿੰਡ ’ਚ ਹੀ ਮਿਲ ਜਾਂਦੀਆਂ ਹਨ। ਇਸ ਪੈਦਾ ਹੋਏ ਸ਼ਹਿਦ ਤੋਂ ਵੀ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਹੈ। ਭਵਿੱਖ ’ਚ ਉਸ ਦੀ ਇਹ ਯੋਜਨਾ ਹੈ ਕਿ ਕਣਕ-ਝੋਨੇ ਨੂੰ ਘਟਾ ਕੇ ਹੋਰ ਫ਼ਸਲਾਂ ਲਾ ਕੇ ਅਤੇ ਆਪਣੇ ਆਚਾਰ ਚੱਟਣੀਆਂ ਦੇ ਕੰਮ ਨੂੰ ਹੋਰ ਉੱਚੇ ਪੱਧਰ ’ਤੇ ਲੈ ਕੇ ਜਾਣਾ ਹੈ।

ਅਜਿਹੀਆਂ ਉੱਦਮੀ ਔਰਤਾਂ ਆਪਣੇ ਪਰਿਵਾਰ ਦੀ ਸਿਹਤ ਹੀ ਨਹੀਂ ਸਗੋਂ ਹੋਰ ਲੋਕਾਂ ਦੀ ਚੰਗੀ ਸਿਹਤ ਲਈ ਵੀ ਵਚਨਬੱਧ ਹੁੰਦੀਆਂ ਹਨ। ਉਸ ਦੇ ਇਸ ਅਗਾਂਹਵਧੂ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ।

ਇਹ ਵੀ ਪੜ੍ਹੋ : EV Policy in Punjab : ਈਵੀ ਪਾਲਿਸੀ ਨੇ ਇਲੈਕਟ੍ਰਾਨਿਕ ਵਾਹਨਾਂ ਦੇ ਗਾਹਕ ਤੇ ਨਿਰਮਾਤਾ ਕੀਤੇ ਖੁਸ਼, ਜਾਣੋ ਇਸ ਖਾਸ ਆਫ਼ਰ ਬਾਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.