ਲਹਿਰਾਗਾਗਾ: ਤਹਿਸੀਲ ਦੇ ਪਿੰਡ ਆਲਮਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀ ਸਰਪੰਚ 'ਤੇ ਆਪਣੇ ਪੁੱਤਰ ਤੇ ਨੂੰਹ ਨੂੰ ਮਨਰੇਗਾ ਦੇ ਨਜ਼ਾਇਜ ਪੈਸੇ ਦਵਾਉਣ ਦੇ ਇਲਜ਼ਾਮ ਲੱਗੇ ਹਨ। ਪਿੰਡ ਦੇ ਮਜ਼ਦੂਰਾਂ ਨੇ ਸਰਪੰਚ 'ਤੇ ਆਪਣੇ ਪੁੱਤਰ ਅਤੇ ਨੂੰਹ ਦਾ ਅਣਸੂਚਿਤ ਜਾਤੀ ਵਿੱਚ ਨਾਮ ਦਰਜ ਕਰਾ ਜਾਅਲੀ ਮਨਰੇਗਾ ਕਾਰਡ ਬਣਾਉਣ ਅਤੇ ਜ਼ਮੀਨ ਜਾਇਦਾਦ ਵਾਲੇ ਲੋਕਾਂ ਦੇ ਕਾਰਡ ਬਣਾਉਣ ਦੇ ਇਲਾਜ਼ਮ ਲਗਾਏ ਹਨ।
ਪਿੰਡ ਦੇ ਮੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਪੰਚ ਨੇ ਆਪਣੇ ਚਹੇਤਿਆਂ ਨੂੰ ਜਾਅਲੀ ਤਰੀਕੇ ਨਾਲ ਮਨਰੇਗਾ ਦਾ ਲਾਭ ਦਿੱਤਾ ਹੈ। ਕੁਲਦੀਪ ਸਿੰਘ ਨੇ ਕਿਹਾ ਜਿਨ੍ਹਾਂ ਲੋਕਾਂ ਨੂੰ ਮਨਰੇਗਾ ਦੇ ਪੈਸੇ ਦਿੱਤੇ ਗਏ ਉਨ੍ਹਾਂ ਨੇ ਕਦੀ ਵੀ ਮਨਰੇਗਾ ਦਾ ਕੰਮ ਨਹੀਂ ਕੀਤਾ।
ਮਨਰੇਗਾ ਮਜ਼ਦੂਰਾਂ ਨੇ ਸਰਪੰਚ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਨਰੇਗਾ ਦੇ ਕੰਮ ਸਮੇਂ ਉਨ੍ਹਾਂ ਦੀ ਹਾਜ਼ਰੀ ਕੱਚੀ ਕਾਪੀ 'ਤੇ ਲਗਾਈ ਜਾਂਦੀ ਸੀ। ਉਨ੍ਹਾਂ ਕਿਹਾ ਕੰਮ ਤਾਂ ਉਹ ਕਰ ਰਹੇ ਹਨ ਪਰ ਪੈਸੇ ਜਮੀਦਾਰ ਨੂੰ ਦਿੱਤੇ ਜਾ ਰਹੇ ਹਨ। ਮਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਬਣਦੀ ਮਿਹਨਤ ਦੇ ਪੈਸੇ ਉਨ੍ਹਾਂ ਨੂੰ ਤੁਰੰਤ ਦਿੱਤੇ ਜਾਣ।
ਇਸ ਬਾਰੇ ਜਦੋਂ ਸਰਪੰਚ ਹਮੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਜ਼ਦੂਰਾਂ ਦੀ ਮਿਹਨਤ ਦੇ ਪੈਸੇ ਉਨ੍ਹਾਂ ਨੂੰ ਦਵਾ ਕੇ ਰਹਿਣਗੇ। ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਗਲਤ ਹਨ। ਉਨ੍ਹਾਂ ਕਿਹਾ ਜਿੰਨ੍ਹਾਂ ਵਿਅਕਤੀਆਂ ਨੇ ਕੰਮ ਕੀਤਾ ਉਨ੍ਹਾਂ ਸਾਰਿਆਂ ਨੂੰ ਪੈਸੇ ਦਿੱਤੇ ਜਾਣਗੇ।
ਇਸ ਬਾਰੇ ਡੀਡੀਪੀਓ ਸੰਗਰੂਰ ਨਰਭਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।