ਮਲੇਰਕੋਟਲਾ: ਈਟੀਵੀ ਭਾਰਤ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਵਾਹਨਾਂ ਨੂੰ ਰੋਕ ਕੇ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਮਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਅਤੇ ਵੱਖ-ਵੱਖ ਥਾਵਾਂ 'ਤੇ ਵਾਹਨਾਂ ਨੂੰ ਰੋਕ ਕੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਐਸਪੀ ਮਲੇਰਕੋਟਲਾ ਵੱਲੋਂ ਸਕੂਲੀ ਬੱਚਿਆਂ ਤੋਂ ਕਰਵਾਈ ਗਈ।
ਇਸ ਮੌਕੇ ਐਸਪੀ ਮਲੇਰਕੋਟਲਾ ਵੱਲੋਂ ਸਕੂਲੀ ਬੱਚਿਆਂ ਨੂੰ ਜਿੱਥੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਦੇ ਹੱਥੋਂ ਰਿਫਲੈਕਟਰ ਵੀ ਲਗਵਾਏ ਗਏ ਅਤੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਹ ਵੀ ਪੜ੍ਹੋ: ਅੱਜ ਦਿਖੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਦੇਸ਼ ਦੇ ਦੱਖਣੀ ਹਿੱਸਿਆ ਵਿੱਚ ਦੇਖਿਆ ਜਾਵੇਗਾ ਪੂਰਨ ਗ੍ਰਹਿਣ
ਐਸਪੀ ਮਲੇਰਕੋਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੁੰਦ ਵਿੱਚ ਹਾਦਸਿਆਂ 'ਤੇ ਠੱਲ ਪਾਉਣ ਲਈ ਰਿਫਲੈਕਟਰ ਵੱਡੀ ਭੁਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੇ ਵਹੀਕਲਾਂ 'ਤੇ ਰਿਫ਼ਲੈਕਟਰ ਲਗਾ ਕੇ ਹੀ ਰੋਡ 'ਤੇ ਚੱਲਣਾ ਚਾਹੀਦਾ ਹੈ।