ਸੰਗਰੂਰ: ਲਹਿਰਾਗਾਗਾ ਦੇ ਪਿੰਡ ਗਿਦੜਿਆਨੀ ਵਿਖੇ ਪਹਿਲੇ ਦਿਨ ਦਾ ਦੀਵਾਨ ਸਜਾਉਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲਾ ਪੱਤਰਕਾਰਾਂ ਨਾਲ ਮੁਖ਼ਾਤਬ ਹੋਏ। ਇਸ ਮੌਕੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ ਨੂੰ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਉਣ ਵਿੱਚ ਪ੍ਰਸ਼ਾਸਨ ਨੇ ਬੜਾ ਵੱਡਾ ਸਾਥ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦਾ ਸਮਾਗਮ ਵੀ ਨਿਹੰਗ ਸਿੰਘਾਂ ਦੇ ਵਿਰੋਧ ਕਰਕੇ ਨਹੀਂ ਕੀਤਾ ਸੀ ਪਰ ਜੇਕਰ ਅਸੀਂ ਇਸ ਵਾਰ ਵੀ ਸਮਾਗਮ ਨਾ ਕਰਦੇ ਤਾਂ ਉਨ੍ਹਾਂ ਲੋਕਾਂ ਨੂੰ ਆਦਤ ਹੋ ਜਾਣੀ ਸੀ।
ਇਹ ਵੀ ਪੜ੍ਹੋ: ਸਰਕਾਰ ਦਾ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦਾ ਸਮਰਥਨ ਕਰਨਾ ਪੰਥ 'ਚ ਫੁੱਟ ਪਾਉਣਾ: ਚੀਮਾ
ਹੋਰ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਅਗਲੇ ਦੋ ਦਿਨਾਂ ਦਾ ਸਮਾਗਮ ਰੱਦ ਕਰਨਾ ਚਾਹੁੰਦੇ ਸੀ ਪਰ ਸੰਗਤ ਦੇ ਕਹਿਣ 'ਤੇ ਅਸੀਂ ਸਮਾਗਮ ਰੱਦ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਚੰਗਾ ਨਹੀਂ ਲਗਦਾ ਕਿ ਪੁਲਿਸ ਵਾਲੇ ਸਾਰੀ ਰਾਤ ਖੜੇ ਰਹਿਣ ਕਿਉਂਕਿ ਧਾਰਮਿਕ ਸਮਾਗਮ ਇਸ ਤਰ੍ਹਾਂ ਪੁਲਿਸ ਦੀ ਸੁਰੱਖਿਆ ਵਿੱਚ ਚੰਗੇ ਨਹੀਂ ਲਗਦੇ।
ਦੱਸ ਦਈਏ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਦੀਵਾਨ ਦਾ ਨਿਹੰਗ ਸਿੰਘਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਢੱਡਰੀਆਂਵਾਲਾ ਸਿੱਖ ਧਰਮ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਹੈ।