ਸੰਗਰੂਰ: ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਜਿਸ ਨਾਲ ਕੋਰੋਨਾ ਪੀੜਤਾਂ ਦਾ ਆਂਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ ਉੱਥੇ ਹੀ ਕੋਰੋਨਾ ਨਾਲ ਮਰਨ ਵਾਲੀਆਂ ਦਾ ਵੀ ਆਂਕੜਾ ਵੱਧ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਉਸ ਸਮੇਂ ਤੇਜ਼ੀ ਆਈ ਜਦੋਂ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ 'ਚ ਤਬਲੀਗੀ ਜਮਾਤ ਕਰਵਾਈ ਗਈ। ਜਿਸ ਦੌਰਾਨ ਭਾਰਤ 'ਚ ਕੋਰੋਨਾ ਵਾਇਰਸ ਦੇ ਫੈਲਣ ਤੇ ਤਬਲੀਗੀ ਜਮਾਤ ਤੇ ਟਿੱਪਣਿਆਂ ਹੋ ਰਹੀਆਂ ਹਨ। ਇਨ੍ਹਾਂ ਹੋ ਰਹੀਆਂ ਟਿੱਪਣੀਆਂ ਦਾ ਜਵਾਬ ਦੇਣ ਲਈ ਮਰਕਜ਼ ਪ੍ਰਬੰਧਕ ਮੌਲਾਨਾ ਯਾਸੀਨ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਮਰਕਜ਼ ਪ੍ਰਬੰਧਕ ਮੌਲਾਨਾ ਯਾਸੀਨ ਨੇ ਕਿਹਾ ਕਿ ਜੋ ਅਫਵਾਹਾ ਫੈਲ ਰਹੀਆਂ ਹਨ ਉਹ ਸਭ ਝੂਠ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਮਲੇਰਕੋਟਲਾ ਤੋਂ ਦਿੱਲੀ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਸਨ ਜਿਸ ਦਾ ਸਾਰਾ ਡਾਟਾ ਪ੍ਰਸ਼ਾਸਨ ਦੇ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਤਬਲੀਗੀ ਜਮਾਤ ਦੇ ਵਿੱਚ ਗਿਆ ਸੀ ਉਨ੍ਹਾਂ ਪੂਰੀ ਤਰ੍ਹਾਂ ਮੈਡੀਕਲ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਵੀ ਰੱਖਿਆ ਗਿਆ ਹੈ। ਪਰ ਮਲੇਰਕੋਲਟਾ ਤੋਂ ਗਏ ਤਬਲੀਗੀ ਜਮਾਤ ਚੋਂ ਕਿਸੇ ਵਿਅਕਤੀ ਦਾ ਕੋਰੋਨਾ ਪੌਜ਼ੀਟਿਵ ਨਹੀਂ ਆਇਆ।
ਇਹ ਵੀ ਪੜ੍ਹੋ:ਲੌਕਡਾਊਨ ਬਣਿਆ ਬੇਸਹਾਰਾ ਲੋਕਾਂ ਲਈ ਆਫ਼ਤ
ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਤਬਲੀਗੀ ਜਮਾਤ 'ਚੋ ਪਰਤੇ ਹੋਏ ਵਿਅਕਤੀ ਛੁੱਪੇ ਹਏ ਹਨ ਉਨ੍ਹਾਂ ਨੇ ਕਿਹਾ ਇਹ ਸਭ ਝੂਠ ਹੈ। ਤਬਲੀਗੀ ਜਮਾਤ 'ਚੋਂ ਗਏ ਲੋਕਾਂ ਦਾ ਲੁੱਕਣਾ ਬੁਹਤ ਹੀ ਮੁਸ਼ਕਲ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਸੇ ਵੀ ਜ਼ਿਲ੍ਹੇ ਤੋਂ ਕੋਈ ਵਿਅਕਤੀ ਜਮਾਤ 'ਚ ਹਾਜ਼ਰ ਹੁੰਦਾ ਹੈ ਤਾਂ ਪ੍ਰਸ਼ਾਸਨ ਕੋਲ ਉਸ ਦੀ ਪੂਰੀ ਸੂਚੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾੜੇ ਸਮਾਂ 'ਚ ਸਾਰਿਆਂ ਨੂੰ ਮਿਲ ਜੁਲ ਰਹਿਣ ਦੀ ਲੋੜ ਹੈ ਇਸ ਬਿਮਾਰੀ ਤੋਂ ਨਜਿੱਠਣ ਲਈ ਸਾਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ। ਨਾ ਕਿ ਕਿਸੇ ਵਿਸ਼ੇਸ਼ ਧਰਮ ਨੂੰ ਇਸ ਦਾ ਜ਼ਿੰਮ੍ਹੇਵਾਰ ਦੱਸਣਾ ਚਾਹੀਦਾ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਜੋ ਵੀ ਹਿਦਾਇਤਾਂ ਦਿੱਤੀਆਂ ਹਨ ਉਹ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕਰਨ ਤੇ ਸਰਕਾਰ ਦਾ ਪੂਰਾ ਪੂਰਾ ਸਹਿਯੋਗ ਕਰਨ।