ETV Bharat / state

ਪੀਟੀਆਈ 646 ਅਧਿਆਪਕਾਂ ਵੱਲੋਂ ਟੈਂਕੀ ਤੇ ਚੜ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਮੁੱਖ ਮੰਤਰੀ ਭਗਵੰਤ ਮਾਨ

646 ਪੀਟੀਆਈ ਅਧਿਆਪਕ ਵੱਡੇ ਪੱਧਰ 'ਤੇ ਆਪਣਾ ਪ੍ਰਦਰਸ਼ਨ ਸਰਕਾਰ ਦੇ ਖਿਲਾਫ਼ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਿਸਦੇ ਚਲਦੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਜਾਰੀ ਹੈ। ਪੜ੍ਹੋ ਪੂਰੀ ਖਬਰ...

ਪੀਟੀਆਈ 646 ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ

author img

By

Published : Jul 9, 2023, 4:26 PM IST

Updated : Jul 9, 2023, 5:05 PM IST

ਪੀਟੀਆਈ 646 ਅਧਿਆਪਕਾਂ ਵੱਲੋਂ ਟੈਂਕੀ ਤੇ ਚੜ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਆਖੀ ਸੀ। ਸਭ ਤੋਂ ਵੱਡੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੀ ਸਾਡੀ ਸਰਕਾਰ 'ਚ ਕਿਸੇ ਨੂੰ ਵੀ ਧਰਨੇ ਨਹੀਂ ਲਗਾਉਣੇ ਪੈਣਗੇ ਪਰ ਇਹ ਵਾਅਦੇ ਸਭ ਹਵਾ-ਹਵਾਈ ਹੋ ਗਏ ਕਿਉਂਕਿ ਹਰ ਵਰਗ ਧਰਨੇ ਲਗਾਉਣ ਨੂੰ ਮਜ਼ਬੂਰ ਹੈ। ਹੁਣ 646 ਪੀਟੀਆਈ ਅਧਿਆਪਕ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੰਗਰੂਰ ਦੇ ਵਿੱਚ ਹਾਊਸਿੰਗ ਬੋਰਡ ਕਲੋਨੀ ਦੇ ਵਿਚ ਪਾਣੀ ਦੀ ਟੈਂਕੀ 'ਤੇ ਚੜ੍ਹ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੰਨ੍ਹਾਂ ਨੂੰ ਰੋਸ ਹੈ ਕਿ ਹੁਣ ਤੱਕ ਇੰਨਹਾਂ ਨੂੰ ਪੱਕਾ ਨਹੀਂ ਕੀਤਾ।

ਵਾਅਦਾ ਭੁੱਲੇ ਮੁੱਖ ਮੰਤਰੀ: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਣੀ ਦੀ ਟੈਂਕੀ ਤੇ ਚੜ੍ਹੇ ਅਧਿਆਪਕਾਂ 'ਚ ਸਿੱਪੀ ਸ਼ਰਮਾ ਅਤੇ ਗੁਰਸੇਵਕ ਸਿੰਘ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੱਚੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2020 ਕੇਜਰੀਵਾਲ ਖੁਦ ਇਸ ਲੜਕੀ ਨੂੰ ਜੋ ਕਿ ਪਾਣੀ ਦੀ ਟੈਂਕੀ 'ਤੇ ਚੜ੍ਹੀ ਹੋਈ ਹੈ ਉਸ ਨੂੰ ਇਸ ਵਾਅਦੇ ਨਾਲ ਉਤਾਰ ਕੇ ਗਏ ਸੀ ਕਿ ਉਸ ਨੂੰ ਪੱਕੀ ਨੌਕਰੀ ਮਿਲੇਗੀ ਉਸ ਸਮੇਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਸਨ ਪਰ ਅੱਜ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਅਧਿਆਪਕ ਦਰ ਦਰ ਦੇ ਧੱਕੇ ਖਾ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਫ਼ਿਰ ਸਰਕਾਰ ਮੁੱਢ ਤੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਲਾਰੇ 'ਤੇ ਲਾਰਾ: ਦੁੱਖੀ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਹਰ ਵਾਰ ਲਾਰੇ ਹੀ ਲਾਏ ਜਾਂਦੇ ਹਨ। ਲਾਰਿਆਂ ਤੋਂ ਬਿਨ੍ਹਾ ਸਾਡੀ ਝੋਲੀ 'ਚ ਕੁੱਝ ਨਹੀਂ ਪੈ ਰਿਹਾ । ਉਨ੍ਹਾਂ ਕਿਹਾ ਕਿ ਕੱਚੇ ਅਧਿਆਪਕਾਂ ਦੀਆਂ ਕੁੱਝ ਹਜ਼ਾਰ ਤਨਖ਼ਾਹ ਵਧਾ ਕੇ ਸਰਕਾਰ ਆਪਣਾ ਪੱਲ੍ਹਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਨਹਾਂ ਆਖਿਆ ਕਿ ਹੁਣ ਲਾਰਿਆਂ ਨਾਲ ਨਹੀਂ ਨਹੀਂ ਸਰਨਾ ਸਾਨੂੰ ਸਿਰਫ਼ ਤੇ ਸਿਰਫ਼ ਸਾਡੇ ਹੱਕ ਚਾਹੀਦੇ ਹਨ।

ਅਨੰਦਪੁਰ ਦੀ ਧਰਤੀ 'ਤੇ ਹੋਵੇਗਾ ਪ੍ਰਦਰਸ਼ਨ: ਇਸੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਨੰਦਪੁਰ ਦੀ ਧਰਤੀ ਤੇ ਉਨ੍ਹਾਂ ਨੇ ਕਸਮ ਚੁੱਕੀ ਸੀ ਕਿ ਉਹ ਹਰ ਇਕ ਦੇ ਬਾਰੇ ਸੋਚਣਗੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਅਨੰਦਪੁਰ ਦੀ ਧਰਤੀ 'ਤੇ ਵੀ ਆਪਣੇ ਪ੍ਰਦਰਸ਼ਨ ਕਰਨਗੇ ਅਤੇ ਵੱਡੇ ਪੱਧਰ 'ਤੇ ਉਥੇ ਵੀ ਪੰਜਾਬ ਸਰਕਾਰ ਦੇ ਖਿਲਾਫ ਇਸ ਮੁਹਿੰਮ ਨੂੰ ਜਾਰੀ ਰੱਖਣਗੇ।

Last Updated : Jul 9, 2023, 5:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.