ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ (Residence of Minister Bhagwant maan) ਦੀ ਰਿਹਾਇਸ਼ ਬਾਹਰ ਕਈ ਦਿਨਾਂ ਤੋਂ ਮੰਗਾਂ ਲਈ ਚੱਲ ਰਹੇ ਪ੍ਰਦਰਸ਼ਨ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਸਾਨ ਦੀ ਮੌਤ(Death of the farmer) ਜ਼ਹਿਰੀਲੇ ਸੱਪ ਦੇ ਡੱਸਣ ਕਾਰਨ (Caused by venomous snake bites) ਹੋਈ ਮੰਨੀ ਜਾ ਰਹੀ ਹੈ।
ਮ੍ਰਿਤਕ ਕਿਸਾਨ ਦੀ ਗੁਰਚਰਨ ਸਿੰਘ ਦੀ ਉਮਰ 73 ਸਾਲ ਦੱਸੀ ਜਾ ਰਹੀ ਹੈ। ਕਿਸਾਨ ਨੂੰ ਸੱਪ ਵੱਲੋਂ ਡੱਸੇ ਜਾਣ ਤੋਂ ਬਾਅਦ ਪਟਿਆਲਾ ਦੇ ਰਜਿੰਦਜਰਾ ਹਸਪਤਾਲ (Rajinjara Hospital) ਲਿਆਂਦਾ ਗਿਆ ਅਤੇ ਇਸ ਦੌਰਾਨ ਡਾਕਟਰਾਂ ਨੇ ਕਿਸਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ (Residence of Minister Bhagwant maan) ਬਾਹਰ ਧਰਨਾ ਲਗਾ ਕੇ ਮੰਗਾ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੇਜਰੀਵਾਲ 'ਤੇ ਵੜਿੰਗ ਅਤੇ ਮਨੀਸ਼ ਤਿਵਾਰੀ ਨੇ ਸਾਧੇ ਨਿਸ਼ਾਨੇ,ਕਿਹਾ ਸ਼ਹੀਦ ਭਗਤ ਸਿੰਘ ਦੀ ਤੁਲਨਾ ਕਿਸੇ ਨਾਲ ਵੀ ਕਰਨਾ ਗਲਤ