ਮਲੇਰਕੋਟਲਾ: ਅਹਿਮਦਗੜ੍ਹ ਦੇ ਮੇਨ ਬਾਜ਼ਾਰ ਰੇਲਵੇ ਰੋੜ ਦੇ ਦੁਕਾਨਦਾਰਾਂ ਨੇ ਸ਼ਹਿਰ ਦੇ ਮੇਨ ਰੇਲਵੇ ਸਟੇਸ਼ਨ ਚੌਂਕ ਵਿੱਚ ਆਪਣੀਆ ਮੰਗਾਂ ਲਈ ਨਗਰ ਕੌਂਸਲ ਅਹਿਮਦਗੜ੍ਹ ਦੇ ਵਿਰੋਧ ਵਿੱਚ ਧਰਨਾ ਦਿੱਤਾ। ਇਹ ਧਰਨਾ ਅਹਿਮਦਗੜ੍ਹ ਵਿੱਚ ਪਿਛਲੇ ਲੰਬੇ ਸਮੇਂ ਤੋਂ ਟੁੱਟੀਆ ਸੜਕਾਂ ਨਾ ਬਣਨ ਦੇ ਵਿਰੋਧ ਵਿੱਚ ਲਗਾਇਆ ਗਿਆ।
ਅਹਿਮਦਗੜ੍ਹ ਦੇ ਨਿਵਾਸੀਆਂ ਦੇ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਵੀ ਇਸ ਧਰਨੇ ਵਿੱਚ ਸ਼ਿਰਕਤ ਕੀਤੀ। 2 ਘੰਟੇ ਦੇ ਧਰਨੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਵੱਲੋਂ ਕਾਰਜ ਸਾਧਕ ਅਫ਼ਸਰ ਲਈ ਇੱਕ ਮੈਮੋਰੈਂਡਮ ਲਿਖਿਆ ਗਿਆ ਪਰ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਮੌਕੇ 'ਤੇ ਦਫਤਰ ਵਿੱਚ ਨਾ ਹੋਣ ਕਾਰਨ ਮੈਮੋਰੈਂਡਮ ਤਹਿਸੀਲਦਾਰ ਭੁਪਿੰਦਰ ਸਿੰਘ ਨੂੰ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਪਟਨ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਹਥਿਆਰਾਂ ਸਬੰਧੀ ਐਕਟ 'ਚ ਤਜਵੀਜ਼ ਦੀ ਸਮੀਖਿਆ ਦੀ ਕੀਤੀ ਮੰਗ
ਧਰਨੇ ਤੋਂ ਬਾਅਦ ਨਗਰ ਕੌਂਸਲ ਵਿਖੇ ਈਉ ਅਹਿਮਦਗੜ ਚੰਦਰ ਪ੍ਰਕਾਸ਼ ਵਧਵਾ ਨੂੰ ਮੰਗ ਪੱਤਰ ਦੇਣ ਗਏ ਤਾਂ ਨਗਰ ਕੌਂਸਲ ਵਿਖੇ ਮੌਜੂਦ ਨਹੀਂ ਸਨ। ਉਨ੍ਹਾਂ ਦੇ ਕਿਸੇ ਮੀਟਿੰਗ ਵਿੱਚ ਗਏ ਹੋਣ ਕਰਕੇ ਮੰਗ ਪੱਤਰ ਤਹਿਸੀਲਦਾਰ ਭੁਪਿੰਦਰ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਇਹ ਮੰਗ ਪੱਤਰ ਆਪਣੇ ਸੀਨਿਅਰ ਅਧਿਕਾਰੀਆਂ ਨੂੰ ਪਹੁੰਚਦਾ ਕਰ ਦੇਵਾਂਗਾ।