ਮਲੇਰਕੋਟਲਾ : ਪੂਰੇ ਦੇਸ਼ ਵਿੱਚ 12 ਅਗਸਤ ਨੂੰ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦੇ ਚਲਦੇ ਮਲੇਰਕੋਟਲਾ ਦੇ ਬਾਜ਼ਾਰਾਂ ਵਿਚ ਭਾਰੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਬਾਜ਼ਾਰ ਵੀ ਸਜੇ ਹੋਏ ਹਨ। ਬਜ਼ਾਰਾਂ ਵਿੱਚ ਖ਼ਾਸ ਕਰਕੇ ਮਹਿਲਾਵਾਂ ਆਪਣੀ ਜ਼ਰੂਰਤ ਦਾ ਸਾਮਾਨ ਖਰੀਦ ਰਹੀਆਂ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ
ਮੁਸਲਿਮ ਲੋਕਾਂ ਨੇ ਦੱਸਿਆ ਕਿ ਬਕਰੀਦ ਦਾ ਤਿਉਹਾਰ ਤਿੰਨ ਦਿਨ ਬੱਕਰੀਆਂ ਦੀ ਕੁਰਬਾਨੀ ਦੇ ਕੇ ਮਨਾਇਆ ਜਾਂਦਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ।
ਉਧਰ ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਮਕਸਦ ਨਾਲ ਹਰ ਧਰਮ ਦੇ ਲੋਕ ਇੱਕ-ਦੂਜੇ ਨਾਲ ਮਿਲ ਕੇ ਤਿਉਹਾਰ ਮਨਾਉਣ।