ETV Bharat / state

ਅਪਾਹਜ ਪਿਤਾ ਦੀ ਨੰਨ੍ਹੀ ਜਾਨ ਦੀ ਗੁਹਾਰ, ਹੈ ਕੋਈ ਜੋ ਸੁਣੇਗਾ ਪੁਕਾਰ ?

author img

By

Published : Sep 21, 2022, 6:03 PM IST

ਦਿਵਆਂਗ ਪਿਤਾ ਆਪਣੀ ਲੜਕੀ ਦੇ ਅਪਰੇਸ਼ਨ ਲਈ ਨੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਗੁਹਾਰ ਲਗਾ ਰਿਹਾ ਹੈ। ਉਨ੍ਹਾਂ ਦੀ ਲੜਕੀ ਦੀ ਰੀੜ ਦੀ ਹੱਡੀ ਟੇਡੀ ਹੋ ਗਈ ਹੈ ਜਿਸ ਕਾਰਨ ਲੜਕੀ ਬਹੁਤ ਦਰਦ ਵਿੱਚ ਰਹਿੰਦੀ ਹੈ। ਮਾਤਾ ਪਿਤਾ ਨੇ ਕਿ ਉਨ੍ਹਾਂ ਦੀ ਬੇਟੀ ਦੇ ਇਲਾਜ ਲਈ ਮਦਦ ਮੰਗੀ ਹੈ।

girl spine crooked in Sangrur
girl spine crooked in Sangrur

ਸੰਗਰੂਰ: ਲਹਿਰਾਗਾਗਾ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਦਿਵਆਂਗ ਪਿਤਾ ਆਪਣੀ ਲੜਕੀ ਦੇ ਅਪਰੇਸ਼ਨ ਲਈ ਨੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਗੁਹਾਰ ਲਗਾ ਰਿਹਾ ਹੈ। ਉਨ੍ਹਾਂ ਦੀ ਲੜਕੀ ਦੀ ਰੀੜ ਦੀ ਹੱਡੀ ਟੇਡੀ ਹੋ ਗਈ ਹੈ ਜਿਸ ਕਾਰਨ ਲੜਕੀ ਬਹੁਤ ਦਰਦ ਵਿੱਚ ਰਹਿੰਦੀ ਹੈ। ਮਾਤਾ ਪਿਤਾ ਨੇ ਕਿ ਉਨ੍ਹਾਂ ਦੀ ਬੇਟੀ ਦੇ ਇਲਾਜ ਲਈ ਮਦਦ ਮੰਗੀ ਹੈ।

girl spine crooked in Sangrur

ਇਸ ਸਬੰਧੀ ਗੱਲਬਾਤ ਕਰਦਿਆਂ ਲੜਕੀ ਦੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਮੇਰੀ ਲੜਕੀ ਦੀ ਰੀੜ੍ਹ ਦੀ ਹੱਡੀ ਵਿਚ ਵਲ ਹੈ, ਜੋ ਵਿੰਗੀ ਹੋ ਕੇ ਪਸਲੀਆਂ ਵਿਚ ਵੜ ਗਈ ਹੈ।ਅਸੀਂ ਇਸ ਦੇ ਇਲਾਜ ਲਈ ਸੁਨਾਮ, ਸੰਗਰੂਰ ਅਤੇ ਹੋਰ ਬਹੁਤ ਥਾਵਾਂ 'ਤੇ ਜਾ ਚੁੱਕੇ ਹਾਂ ਪਰ ਡਾਕਟਰਾਂ ਨੇ ਜੁਆਬ ਦੇ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਅਪ੍ਰੇਸ਼ਨ ਹੋਵੇਗਾ ਜਿਸ ਲਈ ਪੀਜੀਆਈ ਜਾਣਾ ਪਵੇਗਾ। ਜਿਸ ਦਾ ਖਰਚਾ 2 ਲੱਖ ਦੇ ਕਰੀਬ ਹੈ।

ਲੜਕੀ ਦੇ ਦਿਵਆਂਗ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਮੈਂ ਅਪਾਹਜ ਹੋਣ ਕਾਰਨ ਦਿਹਾੜੀ ਨਹੀਂ ਕਰ ਸਕਦਾ। ਮੇਰੇ ਘਰਵਾਲੀ ਲੋਕਾਂ ਦੇ ਘਰਾਂ ਵਿੱਚ ਪੋਚੇ ਲਾ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਸਾਡੇ ਘਰ ਪੰਜ ਪੈਸੇ ਵੀ ਨਹੀਂ ਹਨ ਅਸੀਂ ਲੱਖਾਂ ਰੁਪਏ ਕਿੱਥੋਂ ਖਰਚ ਕਰੀਏ। ਲੜਕੀ ਦੀ ਰੀੜ੍ਹ ਦੀ ਹੱਡੀ ਖ਼ਰਾਬ ਹੋਣ ਕਾਰਨ ਤਕਲੀਫ ਹਰ ਰੋਜ਼ ਵਧਦੀ ਜਾ ਰਹੀ ਹੈ।

ਇਸ ਸਬੰਧੀ ਪੀੜਤ ਪਰਿਵਾਰ ਦੇ ਗੁਆਂਢੀ ਕਾਲਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਲ ਬੈਠਣ ਲਈ ਵੀ ਯੋਗ ਥਾਂ ਨਹੀਂ ਹੈ ਲੱਖਾਂ ਰੁਪਏ ਕਿੱਥੋਂ ਖਰਚਣਗੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਕੋਲੇ ਗੁਹਾਰ ਲਗਾਈ ਹੈ ਕਿ ਇਸ ਲੜਕੀ ਦਾ ਇਲਾਜ ਕਰਾਇਆ ਜਾਵੇ ਜਾਂ ਸਹਾਇਤਾ ਕੀਤੀ ਜਾਵੇ। ਪਰਿਵਾਰ ਨੂੰ ਮਦਦ ਕਰਨ ਲਈ ਤੁਸੀਂ 7508075791 ਇਸ ਨੰਬਰ 'ਤੇ ਪਰਿਵਾਰ ਨਾਲ ਰਾਬਤਾ ਕਰ ਸਕਦੇ ਹੋ।

ਇਹ ਵੀ ਪੜ੍ਹੋ:- MP ਬਿੱਟੂ ਦਾ ਖੁਦ ਨੂੰ ਪੀਏ ਦੱਸ ਕੇ ਲੋਕਾਂ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇਣ ਵਾਲੇ ਖਿਲਾਫ ਮਾਮਲਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.