ਸੰਗਰੂਰ: ਜ਼ਿਲ੍ਹੇ ਦੇ ਅਮਰਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਪੁਲਿਸ ਦੀ ਟੀਮ ਨੇ ਮਲੇਰਕੋਟਲਾ ਨੇੜੇ ਇੱਕ ਪਿੰਡ ’ਚ 15 ਬਲਦਾਂ ਨੂੰ ਬਹੁਤ ਹੀ ਮਾੜੀ ਹਾਲਤ ’ਚ ਕਾਬੂ ਕੀਤਾ। ਮਾਮਲੇ ਸਬੰਧੀ ਸ਼ਿਵ ਸੈਨਾ ਬਾਲਠਾਕਰੇ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਅਤੇ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 15 ਬਲ਼ਦਾਂ ਨੂੰ ਬਹੁਤ ਹੀ ਮਾੜੀ ਹਾਲਤ ਚ ਰੱਖਿਆ ਹੋਇਆ ਹੈ ਜਿਸ ਸਬੰਧ ’ਚ ਉਨ੍ਹਾਂ ਨੇ ਤੁਰੰਤ ਹੀ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ।
ਮਾਮਲੇ ਸਬੰਧੀ ਡੀਐਸਪੀ ਰਾਜਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਸੀ ਕਿ ਮਲੇਰਕੋਟਲਾ ਨੇੜੇ ਪਿੰਡ ਨਜ਼ਦੀਕੀ ਪਿੰਡ ਵਿੱਚ ਬਣੇ ਧਾਰਮਿਕ ਸਥਾਨ ਪੀਰਾਂ ਦੀ ਮਜਾਰ ਨੇੜੇ ਜਗਸੀਰ ਸਿੰਘ ਦੇ ਘਰ ਵਿੱਚ ਖੜ੍ਹੇ ਟਰੱਕ ਵਿੱਚ 15 ਬਲਦਾਂ ਨੂੰ ਬਹੁਤ ਹੀ ਮਾੜੀ ਹਾਲਤ ਵਿੱਚ ਭਰ ਕੇ ਰੱਖਿਆ ਹੋਇਆ ਹੈ ਜੋ ਕਿ ਉਨ੍ਹਾਂ ਵੱਲੋਂ ਕਤਲ ਕਰਨ ਲਈ ਕਿਸੇ ਬੁੱਚੜਖਾਨੇ ਵਿੱਚ ਲਿਜਾਣ ਵਾਲੇ ਹਨ।
ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਸਬੰਧੀ ਥਾਣਾ ਮੁੱਖੀ ਅਮਰਗੜ੍ਹ ਅਤੇ ਚੌੰਕੀ ਇੰਚਾਰਜ ਹਿੰਮਤਾਨ ਦੀ ਇੱਕ ਟੀਮ ਬਣਾ ਕੇ ਮੌਕੇ ’ਤੇ ਭੇਜਿਆ ਗਿਆ। ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚ 15 ਦੇ ਕਰੀਬ ਬਲਦਾਂ ਨੂੰ ਭਰਕੇ ਤਰਪਾਲ ਪਾਈ ਹੋਈ ਸੀ ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ। ਨਾਲ ਹੀ ਪੁਲਿਸ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਦਕਿ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ: ਗ਼ਰੀਬਾਂ ਲਈ ਸਰਕਾਰ ਨੇ ਭੇਜੀ ਘਟੀਆ ਕਣਕ, ਲੋਕਾਂ ਨੇ ਜ਼ਾਹਰ ਕੀਤਾ ਰੋਸ