ਮਲੇਰਕੋਟਲਾ: ਸ਼ਹਿਰ ਮਲੇਰਕੋਟਲਾ ਨੂੰ ਗੰਗਾ ਜਮਨੀ ਤਹਿਜ਼ੀਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਥੇ ਦੇ ਲੋਕ ਹਰ ਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ। ਜੇਕਰ ਗੱਲ ਕਰੀਏ ਇਸ ਵਾਰ ਦੇ ਰਮਜ਼ਾਨ ਦੇ ਮਹੀਨੇ ਦੀ ਤਾਂ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੱਡੇ ਪੱਧਰ ’ਤੇ ਇਸ ਮਹੀਨੇ ਦੇ ਵਿੱਚ ਅੱਲ੍ਹਾ ਦੀ ਇਬਾਦਤ ਕਰਦੇ ਹਨ ਤੇ ਰੋਜ਼ੇ ਰੱਖਦੇ ਹਨ। ਉੱਥੇ ਹੀ ਸੁਰਿੰਦਰ ਸਿੰਘ ਨਾਮਕ ਇੱਕ ਸਿੱਖ ਵਿਅਕਤੀ ਵੱਲੋਂ ਵੀ ਰੋਜ਼ੇ ਰੱਖਣ ਦੀ ਪਹਿਲ ਕੀਤੀ ਗਈ ਹੈ ਜੋ ਕਿ ਪਹਿਲੀ ਵਾਰ ਨਹੀਂ ਪਹਿਲਾਂ ਵੀ ਕਈ ਗ਼ੈਰ ਮੁਸਲਿਮ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਰੋਜ਼ੇ ਰੱਖ ਚੁੱਕੇ ਹਨ।
ਇਹ ਵੀ ਪੜੋ: ਸੁੱਚਾ ਸਿੰਘ ਜਵੰਦਾ ਕਿਵੇਂ ਬਣਿਆ ਸੁੱਚਾ ਸਿੰਘ ਸੂਰਮਾ, ਜਾਣੋ
ਸੁਰਿੰਦਰ ਸਿੰਘ ਜੋ ਪਹਿਲਾਂ ਤੋਂ ਹੀ ਮੁਸਲਿਮ ਭਾਈਚਾਰੇ ਦੇ ਰੋਜ਼ੇ ਕਰਵਾਉਂਦੇ ਰਹਿੰਦੇ ਹਨ ਤੇ ਅੱਜ ਇਸ ਵਾਰ ਫੇਰ ਉਨ੍ਹਾਂ ਨੇ ਆਪਣੇ ਰੋਜ਼ਾ ਰੱਖ ਕੇ ਸ਼ੁਰੂਆਤ ਕੀਤੀ ਤੇ ਉਸ ਦਾ ਰੋਜ਼ਾ ਖੁੱਲ੍ਹਵਾਇਆ ਲਈ ਮੁਸਲਿਮ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਘਰੇ ਪਹੁੰਚੇ। ਇਸ ਮੌਕੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਰੋਜ਼ਾ ਰੱਖਿਆ ਸੀ। ਉੱਧਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਕਿਹਾ ਕਿ ਸੁਰਿੰਦਰ ਸਿੰਘ ਬਹੁਤ ਸਮੇਂ ਤੋਂ ਹਰ ਧਰਮ ਦੇ ਲੋਕਾਂ ਦੇ ਨਾਲ ਮਿਲਜੁਲ ਕੇ ਰਹਿੰਦੇ ਹਨ ਜੋ ਕੀ ਇੱਕ ਚੰਗੇ ਇਨਸਾਨ ਹਨ।
ਇਹ ਵੀ ਪੜੋ: 1000 ਤੋਂ ਵੱਧ ਸਸਕਾਰ ਕਰ ਚੁੱਕੀ ਹੈ ਲੁਧਿਆਣਾ ਦੀ 'ਸਸਕਾਰ ਟੀਮ'