ਮਲੇਰਕੋਟਲਾ: ਸਰਕਾਰੀ ਹਸਪਤਾਲ ਮਲੇਰਕੋਟਲਾ 'ਚ ਕੰਮ ਕਰਨ ਵਾਲੇ ਅਤੇ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਨੌਜਵਾਨ ਰੋਟੀ ਦੀ ਮੁਫ਼ਤ ਸੇਵਾ ਕਰ ਰਹੇ ਹਨ ਅਤੇ ਆਪ ਹੀ ਬਣਾ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਲਈ ਘਰ ਵਰਗਾ ਖਾਣਾ ਲਜਾ ਕੇ ਦਿੰਦੇ ਹਨ।
ਬਹੁਤ ਸਾਰੇ ਲੋਕ ਇਲਾਜ ਕਰਾਉਣ ਲਈ ਸਰਕਾਰੀ ਹਸਪਤਾਲਾਂ ਦਾ ਰੁਖ਼ ਕਰਦੇ ਹਨ, ਕਈਆਂ ਕੋਲ ਖ਼ਰਚੇ ਜੋਗੇ ਪੈਸੇ ਹੁੰਦੇ ਹਨ ਅਤੇ ਕਈ ਵਿਚਾਰੇ ਪੈਸਿਆਂ ਦੀ ਘਾਟ ਹੋਣ ਕਰਕੇ ਭੁੱਖੇ ਰਹਿਣ ਲਈ ਮਜਬੂਰ ਹੁੰਦੇ ਹਨ। ਅਜਿਹੇ ਜ਼ਰੂਰਤਮੰਦ ਲੋਕਾਂ ਨੂੰ ਘਰ ਵਰਗਾ ਖਾਣਾ ਆਪਣੇ ਹੱਥਾ ਨਾਲ ਆਪ ਬਣਾਕੇ ਖਵਾ ਰਹੇ ਨੇ ਮਲੇਰਕੋਟਲਾ ਸ਼ਹਿਰ ਦੇ ਮੁਸਲਿਮ ਭਾਈਚਾਰੇ ਦੇ ਇੰਨ੍ਹਾਂ ਲੋਕਾਂ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਇਸ ਮੌਕੇ ਇਨ੍ਹਾਂ ਨੌਜਵਾਨਾਂ ਨੇ ਕਿਹਾ ਕੇ ਸਾਡੇ ਪੀਰਾਂ,ਨਬੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਾਹ ਤੇ ਉਹ ਉਨ੍ਹੇ ਸਮੇਂ ਤੱਕ ਚੱਲਣਗੇ ਜਦੋਂ ਤੱਕ ਜ਼ਿੰਦਗੀ ਰਹੇਗੀ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਦੇ ਵਿਆਹ 'ਚ ਦਾਲ ਰੋਟੀ ਜਾ ਹੋਰ ਖਾਣਾ ਬੱਚ ਜਾਂਦਾ ਹੈ ਤਾਂ ਉਹ ਇੱਥੇ ਸਾਡੇ ਕੋਲ ਜਾਦੇ ਨੇ ਤੇ ਅਸੀਂ ਉਸ ਖਾਣੇ ਨੂੰ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ 'ਚ ਵੰਡ ਦਿੰਦੇ ਹਾਂ।
ਜਾਣਕਾਰੀ ਲਈ ਦੱਸ ਦਈਏ ਕਿ ਇਹ ਨੌਜਵਾਨ ਕਿਸੇ ਅਮੀਰ ਤਬਕੇ ਨਾਲ ਸਬੰਧ ਨਹੀਂ ਰੱਖਦੇ ਹਨ ਸਗੋਂ ਇਹ ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਵਾਲੇ ਆਮ ਨੌਜਵਾਨ ਹਨ ਪਰ ਜੋ ਇਹ ਕਰ ਰਹੇ ਹਨ ਉਹੀ ਇਨ੍ਹਾਂ ਨੂੰ ਸਭ ਤੋਂ ਅਮੀਰ ਅਤੇ ਖ਼ਾਸ ਇਨਸਾਨ ਬਣਾ ਰਿਹਾ ਹੈ।