ਸੰਗਰੂਰ: ਲਹਿਰਾਗਾਗਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬਾਈਪਾਸ ਰੋਡ, ਪ੍ਰਗਟ ਆਟੋ ਵਰਕਸ 'ਚ ਮਨੀਸ਼ ਕੁਮਾਰ ਪਵਨ ਕੁਮਾਰ ਮਸ਼ੀਨਰੀ ਸਟੋਰ 'ਚ ਭਿਆਨਕ ਅੱਗ ਲੱਗੀ ਸੀ। ਉਸ ਸਮੇਂ ਆਲੇ-ਦੁਆਲੇ ਦੇ ਲੋਕਾਂ ਨੇ ਉਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ ਭਿਆਨਕ ਰੂਪ ਲੈ ਲਿਆ ਸੀ ਜਿਸ ਨਾਲ ਦੁਕਾਨ ਦਾ 25-30 ਲੱਖ ਦਾ ਸਮਾਨ ਸੜ ਕੇ ਸਵਾ ਹੋ ਗਿਆ।
ਦੁਕਾਨ ਦੇ ਮਾਲਕ ਮਨੀਸ਼ ਕੁਮਾਰ ਨੇ ਕਿਹਾ ਕਿ ਉਹ ਹਰ ਵਾਰ ਦੀ ਤਰ੍ਹਾਂ ਦੁਪਹਿਰ ਨੂੰ ਖਾਣਾ-ਖਾਣ ਲਈ ਘਰ ਗਏ ਸੀ। ਕੁੱਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਫੋਨ ਆਇਆ ਕਿ ਦੁਕਾਨ 'ਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ ਪਰ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਨਾਲ ਦੁਕਾਨ ਦਾ ਸਾਰਾ ਸਮਾਨ ਸੜ ਗਿਆ ਸੀ।
ਉਨ੍ਹਾਂ ਕਿਹਾ ਕਿ ਉਹ ਸਪੇਅਰ ਪਾਰਟ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਨਾਲ ਦੀਆਂ ਦੁਕਾਨਾਂ 'ਚ ਆਟੋ ਸਪੇਅਰ ਪਾਰਟਸ ਮਿਲਦੇ ਹਨ। ਜਿਨ੍ਹਾਂ 'ਚ ਵੀ ਅੱਗ ਲੱਗ ਸਕਦੀ ਸੀ।
ਇਹ ਵੀ ਪੜ੍ਹੋ:ਫਤਿਹਗੜ੍ਹ ਸਾਹਿਬ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਹਿਰਾਗਾਗਾ 'ਚ 6-7ਵੀਂ ਹੈ। ਉਨ੍ਹਾਂ ਕਿਹਾ ਕਿ 3 ਘਟਨਾਵਾਂ ਪਿੰਡਾਂ ਵਿੱਚ ਹੋਇਆ ਹਨ ਤੇ 3 ਘਟਨਾਵਾਂ ਸ਼ਹਿਰਾਂ ਵਿੱਚ ਹੋਇਆ ਹਨ। ਇਨ੍ਹਾਂ ਘਟਨਾਵਾਂ ਤੋਂ ਵੀ ਪ੍ਰਸ਼ਾਸਨ ਸਬਕ ਨਹੀਂ ਲੈ ਰਿਹਾ। ਬਲਕਿ ਪ੍ਰਸ਼ਾਸਨ ਸੁੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿੱਚ ਫਾਇਰ ਬ੍ਰਿਗੇਡ ਹੈ ਪਰ ਲਹਿਰਾਗਾਗਾ ਦੇ ਵਿੱਚ ਕੋਈ ਫਾਇਰ ਬ੍ਰਿਗੇਡ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਲਹਿਰਾਗਾਗਾ 'ਚ ਫਾਇਰ ਬ੍ਰਿਗੇਡ਼ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਵੱਲੋਂ ਕਾਰਵਾਈ ਹੀ ਨਹੀਂ ਕੀਤੀ ਜਾ ਰਿਹਾ। ਉਨ੍ਹਾਂ ਕਿਹਾ ਕਿ ਲਹਿਰਾਗਾਰਾ 'ਚ ਨਾਂਹ ਹੀ ਵਧਿਆ ਐਬੂਲੈਂਸ ਹੈ ਨਾਂਹ ਹੀ ਫਾਇਰ ਬ੍ਰਿਗੇਡ ਦਾ ਕੋਈ ਵਧਿਆ ਪ੍ਰਬੰਧ ਹੈ।