ਲਹਿਰਾਗਾਗਾ: ਲੰਘੀ ਰਾਤ ਤਹਿਸੀਲ ਦਫ਼ਤਰ ਵਿੱਚ ਹੋਈ ਚੋਰੀ ਅਹਾਤੇ ’ਚ ਬਣੇ ਵਕੀਲਾਂ ਅਤੇ ਅਰਜੀ ਫਰੋਸਾ ਖੋਖਿਆਂ ਦੇ ਜਿੰਦੇ ਤੋੜ ਕੇ ਇੱਕ ਐਲਈਡੀ, ਦੋ ਲੈਪਟਾਪ ਅਤੇ ਹੋਰ ਸਮਾਨ ਚੋਰੀ ਕੀਤਾ ਅਤੇ ਰਿਕਾਰਡਾਂ ਨੂੰ ਤਹਿਸ ਨਹਿਸ ਕੀਤਾ ਗਿਆ। ਚੋਰੀ ਦਾ ਸਵੇਰੇ ਪਤਾ ਲੱਗਣ ’ਤੇ ਐਸਡੀਐਮ ਤੇ ਤਹਿਸੀਲ ਦਾਰ ਸੁਰਿੰਦਰ ਸਿੰਘ ਮੌਕੇ ’ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਰਜਿਸਟਰੀ ਕਲੱਰਕ ਦੇ ਕਮਰੇ, ਫਰਦ ਕੇਂਦਰ, ਰਜਿਸਰੀ ਕਰਨ ਵਾਲੇ ਕਮਰੇ ਦੇ ਜਿੰਦੇ ਤੋੜ ਕੇ ਐਲਈਡੀ ਚੋਰੀ ਕੀਤੀ ਅਤੇ ਰਿਕਾਰਡ ਨੂੰ ਖਘੋਲਿਆਂ। ਜਿਸ ਲਈ ਸਬੰਧਤ ਕਰਮਚਾਰੀ ਜਾਂਚ ਕਰ ਰਹੇ ਹਨ।
ਉਧਰ ਚੋਰਾਂ ਨੇ ਐਡਵੋਕੇਟ ਲੱਕੀ ਗਰਗ, ਐਡਵੋਕੇਟ ਖੁਸ਼ਦੀਪ ਅਤੇ ਅਰਜੀ ਫਰੋਸ ਹਰਜੀਤ ਸਿੰਘ ਦੇ ਲੈਪ ਟਾਪ ਚੋਰੀ ਕੀਤੇ ਅਤੇ ਜਰੂਰੀ ਕਾਗਜਾਤ ਨੂੰ ਇਧਰ ਉਧਰ ਸੁੱਟਿਆ। ਜ਼ਿਕਰਯੋਗ ਹੈ ਕਿ ਕਚਹਰੀ ’ਚ ਉਸ ਵੇਲੇ ਕੋਈ ਚੌਕੀਦਾਰ ਮੌਜੂਦ ਨਹੀਂ ਸੀ।
ਚੋਰੀ ਦੀ ਸੂਚਨਾ ਮਿਲਣ ’ਤੇ ਸਿਟੀ ਪੁਲਿਸ ਦੇ ਮੁੱਖੀ ਥਾਣੇਦਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਚੋਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।