ਮਾਲੇਰਕੋਟਲਾ: ਸ਼ਹਿਰ 'ਚ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਵੇਖਣ ਨੂੰ ਮਿਲਦੀ ਹੈ ਤੇ ਜਿਥੇ ਹਰ ਧਰਮ ਇੱਕ ਦੂਜੇ ਨਾਲ ਮਿਲਜੁਲ ਕੇ ਰਹਿੰਦੇ ਹਨ। ਉੱਥੇ ਹੀ ਅੱਜ ਫੇਰ ਹੋਲੀ ਦੇ ਤਿਉਹਾਰ ਬੜੇ ਹੀ ਚਾਵਾਂ ਦੇ ਨਾਲ ਮਨਾਇਆ ਗਿਆ।
ਇਸ ਮੌਕੇ ਡਾ. ਸਤੀਸ਼ ਕਪੂਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਤੌਰ 'ਤੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਹ ਹੋਲੀ ਦਾ ਤਿਉਹਾਰ ਰੰਗਾ ਦੀ ਜਗ੍ਹਾਂ ਫੁੱਲਾਂ ਦੇ ਨਾਲ ਮਨਾਇਆ ਗਿਆ। ਮਲੇਰਕੋਟਲਾ ਸ਼ਹਿਰ ਦੇ ਸਾਰੇ ਹੀ ਧਰਮਾਂ ਦੇ ਲੋਕ ਜਿਸ ਵਿੱਚ ਹਿੰਦੂ ਸਿੱਖ ਮੁਸਲਿਮ ਲੋਕ ਸ਼ਾਮਲ ਸਨ, ਜਿਨ੍ਹਾਂ ਇਕੱਠੇ ਹੋ ਕੇ ਫੁੱਲਾਂ ਦੀ ਹੋਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਇੱਕ ਦੂਸਰੇ ਤੇ ਤਿੱਖਾ ਅਤੇ ਇੱਕ ਦੂਸਰੇ ਤੇ ਫੁੱਲਾਂ ਦੀ ਵਰਖਾ ਕੀਤੀ।
ਇਸ ਮੌਕੇ ਇੱਥੇ ਆਏ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਕਿਹਾ ਕਿ ਆਪਸੀ ਸਾਂਝ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਮਕਸਦ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਹ ਸੰਦੇਸ਼ ਅਜਿਹੇ ਲੋਕ ਨਫ਼ਰਤ ਧਰਮ ਦੀ ਰਾਜਨੀਤੀ ਕਰਕੇ ਇੱਕ ਦੂਸਰੇ ਧਰਮਾਂ ਦੇ ਵਿੱਚ ਫੁੱਟ ਪਾਉਂਦੇ ਹਨ।