ETV Bharat / state

ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ, ਗੁਰਦੁਆਰਾ ਨਾਨਕਿਆਣਾ ਸਾਹਿਬ - ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ 'ਚ ਉਦਾਸੀਆਂ ਕੀਤੀਆਂ ਹੋਈਆਂ ਹਨ। ਹਰ ਥਾਂ ਜਾ ਕੇ ਗੁਰੂ ਜੀ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਹੋਇਆ ਹੈ। ਸਾਡੇ ਪੰਜਾਬ 'ਚ ਕਈ ਅਜਿਹੇ ਗੁਰੂਦੁਆਰਾ ਸਾਹਿਬ ਹਨ,ਜਿਸ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੈ। ਸੰਗਰੂਰ ਵਿੱਚ ਸਥਿੱਤ ਗੁਰੂਦੁਆਰਾ ਨਾਨਕਿਆਣਾ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ।

ਫ਼ੋਟੋ
author img

By

Published : Nov 10, 2019, 11:05 PM IST

ਸੰਗਰੂਰ : ਸ਼ਹਿਰ ਵਿੱਚ ਵਸਿਆ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ ਦਾ ਇਤਿਹਾਸ ਬਹੁਤ ਹੀ ਪਾਵਨ ਹੈ। ਇਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਨਾਲ 15 ਦਿਨ ਗੁਜ਼ਾਰੇ ਸਨ। ਇਸ ਅਸਥਾਨ 'ਤੇ ਗੁਰੂ ਜੀ ਨੇ ਕਲਯੁੱਗ ਨਾਂਅ ਦੇ ਵਿਅਕਤੀ ਨੂੰ ਸਿੱਧੇ ਰਾਹੇ ਪਾਇਆ ਸੀ।

ਗੁਰੂ ਨਾਨਕ ਦੇਵ ਜੀ ਅਤੇ ਕਲਯੁੱਗ

ਇਤਿਹਾਸਕਾਰਾਂ ਮੁਤਾਬਿਕ ਕਲਯੁੱਗ ਨਾਂਅ ਦੇ ਵਿਅਕਤੀ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਨੂੰ ਡਰਾਉਣਾ ਸੀ। ਕਲਯੁੱਗ ਨੇ ਇਸ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੋਇਆ ਕਿ ਭਾਈ ਮਰਦਾਨਾ ਗੁਰੂ ਨਾਨਕ ਜੀ ਦੇ ਪਿੱਛੇ ਆਕੇ ਬੈਠ ਗਏ ਪਰ ਗੁਰੂ ਜੀ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਨੂੰ ਤਕਲੀਫ਼ ਦੇਣ ਦੀ ਕਲਯੁੱਗ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਗੁਰੂ ਜੀ ਉੱਤੇ ਨਾ ਤਾਂ ਮੀਂਹ ਪਇਆ ਅਤੇ ਨਾ ਹੀ ਹਨੇਰੀ ਆਈ ਨਾ ਹੀ ਓਥੇ ਅੱਗ ਦੇ ਗੋਲੇ ਆ ਸਕੇ।

ਇਹ ਵੇਖ ਕੇ ਕਲਯੁੱਗ ਗੁਰੂ ਜੇ ਦੇ ਪੈਰਾਂ ਉਪਰ ਡਿਗ ਗਿਆ ਅਤੇ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਨੂੰ ਮੁਕਤੀ ਦੇ ਦਿੱਤੀ। ਇਸ ਗੁਰੂਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਗੁਰੂਦੁਆਰੇ ਦੇ ਮੈਨੇਜਰ ਭੁਪਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।

ਵੇਖੋ ਵੀਡੀਓ

ਸ਼ਰਧਾਲੂਆਂ ਦੀ ਮਾਨਤਾ

ਗੁਰੂਦੁਆਰਾ ਸਾਹਿਬ ਆਏ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਅਸਥਾਨ 'ਤੇ ਆ ਕੇ ਜੇਕਰ ਸੱਚੇ ਦਿਲ ਨਾਲ ਕੋਈ ਦੁਆ ਮੰਗੋਂ ਤਾਂ ਉਹ ਜ਼ਰੂਰ ਮੁਕੰਮਲ ਹੁੰਦੀ ਹੈ।

ਛੇਵੀਂ ਪਾਤਸ਼ਾਹੀ ਨਾਲ ਸੰਬਧਿਤ

ਇਸ ਅਸਥਾਨ ਨੂੰ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇੱਥੇ ਇੱਕ ਕਰੀਰ ਦਾ ਦਰੱਖ਼ਤ ਹੈ, ਜਿਸ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ।

Intro:ਸਂਗਰੂਰ ਦਾ ਉਹ ਇਤਿਹਾਸਿਕ ਗੁਰੂਦਵਾਰਾ ਜਿਥੇ ਗੁਰੂ ਨਾਨਕ ਦੇਵ ਜੀ ੧੫ ਦਿਨ ਰੁਕੇ ਸਨ,ਹਨ ਦੀਨਾ ਵਿਚ ਗੁਰੂ ਨਾਨਕ ਜੀ ਦਾ ਸਾਹਮਣਾ ਹੋਇਆ ਸੀ ਕਲਯੁਗ ਨਾਲ ਜਿਥੇ ਕਲਯੁਗ ਨੇ ਗੁਰੂ ਜੀ ਨੂੰ ਆਪਣਾ ਰੂਪ ਦਿਖੋਂਦੇ ਹੋਏ ਤੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੀ ਸ਼ਕਤੀ ਦੇ ਨਾਲ ਗੁਰੂ ਜੀ ਨੇ ਕਲਯੁਗ ਦਾ ਨਾਸ਼ ਕੀਤਾ.ਵੇਖੋ ਪੂਰੀ ਰਿਪੋਰਟ.Body:
VO : ੫੫੦ ਸਾਲਾਂ ਗੁਰੂ ਨਾਨਕ ਜੀ ਪ੍ਰਕਾਸ਼ ਪੂਰਵ ਨੂੰ ਪੂਰੇ ਭਾਰਤ ਦੇ ਵਿਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਕਰਤਾਰਪੁਰ ਕੋਰੀਡੋਰ ਖੁੱਲਣ ਨਾਲ ਸਿੱਖ ਸ਼ਰਧਾਲੂਆਂ ਵਿਚ ਇਕ ਅਲੱਗ ਖੁਸ਼ੀ ਹੈ,ਓਥੇ ਹੀ ਤੁਹਾਨੂੰ ਅੱਜ ਲੈ ਚਲਦੇ ਹਨ ਸਂਗਰੂਰ ਦੇ ਗੁਰੂਦਵਾਰਾ ਨਾਨਕਿਆਣਾ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ੧੫ ਦਿਨ ਰਹੇ ਸਨ ਅਤੇ ਓਹਨਾ ਨਾਲ ਭਾਈ ਮਰਦਾਨਾ ਜੀ ਵੀ ਸਨ.ਇਕ ਰਾਤ ਗੁਰੂ ਜੀ ਜਦ ਇਸ ਸਥਾਨ ਦੇ ਮਰਦਾਨਾ ਨਾਲ ਸਨ ਤਾ ਉਸ ਰਾਤ ਓਥੇ ਕਲਯੁਗ ਪ੍ਰਗਟ ਹੋਇਆ ਜਿਸ ਤੋਂ ਬਾਅਦ ਉਸਨੇ ਆਪਣਾ ਡਰਾਉਣਾ ਰੂਪ ਪ੍ਰਗਟ ਕਰਨਾ ਸ਼ੁਰੂ ਕੀਤਾ ਅਤੇ ਗੁਰੂ ਜੀ ਨੂੰ ਪੀੜ ਦੇਣ ਦੀ ਕੋਸ਼ਿਸ਼ ਕੀਤੀ ਜਿਸਤੋ ਬਾਅਦ ਮਰਦਾਨਾ ਜੀ ਗੁਰੂ ਨਾਨਕ ਜੀ ਦੇ ਪਿੱਛੇ ਆਕੇ ਬੈਠ ਗਏ ਅਤੇ ਨਾਨਕ ਜੀ ਨੂੰ ਕਹਿਣ ਲਗੇ ਕਿ ਓਹਨਾ ਨੂੰ ਉਸਨੂੰ ਕਿਥੇ ਫਸਾ ਦਿੱਤਾ,ਪਾਰ ਗੁਰੂ ਜੀ ਵਾਹਿਗੁਰੂ ਦਾ ਜਾਪ ਕਰਦੇ ਰਹੇ.ਕਲਯੁਗ ਨੇ ਹਰ ਤਰ੍ਹਾਂ ਗੁਰੂ ਨਾਨਕ ਜੀ ਨੂੰ ਪੀੜਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਜਿਥੇ ਬੈਠੇ ਸਨ ਓਥੇ ਨਾ ਤਾ ਮਿੱਹ ਅਤੇ ਹਨੇਰੀ ਆਈ ਨਾ ਹੀ ਓਥੇ ਅੱਗ ਦੇ ਗੋਲੇ ਆ ਸਕੇ ਜਿਸਤੋ ਬਾਅਦ ਕਲਯੁਗ ਗੁਰੂ ਜੇ ਦੇ ਪੈਰਾਂ ਉਪਰ ਗਿਰ ਗਿਆ ਅਤੇ ਕਲਯੁਗ ਨੇ ਗੁਰੂ ਨਾਨਕ ਜੀ ਤੋਂ ਮਾਫੀ ਮੰਗੀ ਜਿਸਤੋ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਮੁਕਤੀ ਦੇ ਦਿਤੀ.
VO ੨ : ਇਸਤੋਂ ਇਲਾਵਾ ਨਾਨਕਿਆਣਾ ਗੁਰੂਦਵਾਰਾ ਦੇ ਵਿਚ ੬ ਵੀ ਪਾਤਸ਼ਸ਼ੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਵੀ ਆਏ ਹਨ ਜਿਨ੍ਹਾਂ ਨੇ ਓਥੇ ਇਕ ਕਰੀਰ ਦਾ ਦਰੱਖਤ ਲੱਗਿਆ ਅਤੇ ਓਥੇ ਓਹਨਾ ਨੇ ਆਪਣਾ ਘੋੜਾ ਬੰਨਿਆ ਸੀ ਪਰ ਇਕ ਸ਼ੈਕ੍ਸ਼ ਨੇ ਉਸ ਕਰੀਰ ਨੂੰ ਵੱਢ ਦਿੱਤਾ ਸੀ ਅਤੇ ਓਥੇ ਇਕ ਕਮਰਾ ਬਣਾ ਦਿੱਤਾ ਸੀ ਪਰ ਗੁਰੂ ਦੀ ਲੀਲਾ ਸਦਕਾ ਉਹ ਕਰੀਰ ਮੁੜ ਹਰਿ ਭਾਰੀ ਹੋ ਗਈ ਅਤੇ ਹੁਣ ਓਥੇ ਉਹ ਕਰੀਰ ਉਸੇ ਤਰ੍ਹਾਂ ਮੌਜੂਦ ਹੈ.ਨਾਨਕਿਆਣਾ ਸਾਹਿਬ ਗੁਰੂਦਵਾਰਾ ਵਿਚ ਬੈਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਲੱਖਾਂ ਦੀ ਗਿਣਤੀ ਵਿਚ ਆਉਂਦੇ ਹਨ ਅਤੇ ਆਪਣੀ ਹਰ ਮਨੋਕਾਮਨਾ ਨੂੰ ਪੂਰਾ ਕਰਦੇ ਹਨ ਅਤੇ ਆਪਣਾ ਸ਼ੀਸ਼ ਇਥੇ ਆਕੇ ਝੁਕਾਉਂਦੇ ਹਨ,ਸਿਰਫ ਏਨਾ ਹੀ ਨਹੀਂ ਦੇਸ਼ ਵਿਦੇਸ਼ ਵਿੱਚੋ ਇਸ ਗੁਰੂਦਵਾਰਾ ਵਿਚ ਸ਼ਰਧਾਲੂ ਆਪਣਾ ਸ਼ੀਸ਼ ਝੁਕਾਉਣ ਆਉਂਦੇ ਹਨ.
BYTE : ਭੁਪਿੰਦਰ ਸਿੰਘ ਮੈਨੇਜਰ
BYTE : ਸ਼ਰਧਾਲੂ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.