ਸੰਗਰੂਰ: ਪੰਜਾਬ ਵਿੱਚ ਮੌਸਮ ਦਾ ਮਿਜਾਜ ਬਦਲ ਰਿਹਾ ਇਸ ਦੇ ਨਾਲ ਹੀ ਪੈ ਰਹੀ ਧੁੰਦ ਨਾਲ ਵੱਡੇ ਹਾਦਸੇ ਵੀ ਵਾਪਰ ਰਹੇ ਹਨ। ਤਾਜ਼ਾ ਮਾਮਲਾ ਭਵਾਨੀਗੜ੍ਹ ਦੇ ਪਿੰਡ ਰੋਸ਼ਨਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਧੁੰਦ ਦਾ ਕਾਰਨ ਦਰਜਨਾਂ ਗੱਡੀਆਂ ਆਪਸ ਵਿੱਚ ਟਕਰਾ ਗਈਆ।
ਧੁੰਦ ਕਾਰਨ ਵਾਪਰੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਨੇ ਮੌਕੇ 'ਤੇ ਸਿਵਲ ਹਸਪਤਾਲ ਭਾਰਤੀ ਕਰਵਾਇਆ।
ਓੱਥੇ ਹੀ ਰਾਹਗੀਰਾਂ ਦਾ ਦੱਸਣਾ ਹੈ ਕਿ ਸਵੇਰੇ ਸੰਘਣੀ ਧੁੰਦ ਕਾਰਨ ਕੁਝ ਦਿਖਾਈ ਨਾ ਦੇਣ ਕਾਰਨ ਇਹ ਹਾਦਸਾ ਵਾਪਰ ਗਿਆ। ਉਸ ਦਾ ਕਹਿਣਾ ਹੈ ਕਿ ਪਹਿਲਾਂ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਸੀ ਜਿਸ ਤੋਂ ਲਗਾਤਾਰ ਗੱਡੀਆਂ ਆਪਸ ਵਿੱਚ ਟਕਰਾਉਦੀਆਂ ਗਈਆਂ।
ਇਹ ਵੀ ਪੜੋ : ਦਿੱਲੀ 'ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਝੜਪ, ਹੋਈ ਗੋਲੀਬਾਰੀ
ਰਾਹੀਗਰ ਨੇ ਦੱਸਿਆ ਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਅਤੇ ਕਿਸੇ ਦੀ ਮੌਤ ਬਾਰੇ ਹਾਲੇ ਉਸ ਨੂੰ ਨਹੀ ਕੋਈ ਖਬਰ ਅਤੇ ਉਸ ਨੇ ਕਿਹਾ ਕਿ ਜਿਨ੍ਹਾਂ ਦੇ ਵਾਹਨ ਠੀਕ ਸਨ ਅਤੇ ਘੱਟ ਨੁਕਸਾਨ ਹੋਇਆ ਉਹ ਮੌਕੇ ਤੋਂ ਵੀ ਆਪਣਾ ਵਾਹਨ ਲੈ ਗਏ।