ਲਹਿਰਾਗਾਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਰਾ ਦੇ ਕਿਸਾਨਾਂ ਪ੍ਰਤੀ ਰੁੱਖੇ ਵਰਤਾਰੇ ਨੂੰ ਵੇਖਦਿਆਂ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਘਿਰਾਓ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਲੈ ਕੇ ਲਹਿਰਾਗਾਗਾ ਡੀ.ਸੀ. ਦਫ਼ਤਰ ਘੇਰੇ 11 ਦਿਨ ਹੋ ਗਏ ਹਨ, ਪਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਸਗੋਂ ਡੀ.ਸੀ. ਪ੍ਰਸ਼ਾਸਨ ਕੰਮ ਉੱਤੇ ਨਹੀਂ ਪਹੁੰਚ ਰਿਹਾ ਅਤੇ ਸਾਰੇ ਕੰਮ ਠੱਪ ਪਏ ਹਨ।
ਕਿਸਾਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਰ ਅਸਲ ਵਿੱਚ ਉਹ ਕਿਸਾਨ ਵਿਰੋਧੀ ਕਾਰਜ ਕਰ ਰਹੀ ਹੈ।
ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਅੱਜ ਸੂਬੇ ਦੇ ਵੱਖ ਵੱਖ ਥਾਵਾਂ 'ਤੇ ਕਾਂਗਰਸ ਆਗੂਆਂ ਦਾ ਘਿਰਾਓ ਕੀਤਾ ਹੈ। ਕਿਸਾਨਾਂ ਜਾ ਕਹਿਣਾ ਹੈ ਕਿ ਅੱਜ ਦਾ ਇਹ ਘਿਰਾਓ ਸੰਕੇਤਕ ਹੈ ਅਤੇ ਜੇ ਲੋੜ ਪਈ ਅਤੇ ਸਰਕਾਰ ਨੇ ਮੰਗ ਨਹੀਂ ਮੰਨੀ ਤਾਂ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ।