ਲਹਿਰਾਗਾਗਾ: ਤਹਿਸੀਲ ਦੇ ਪਿੰਡ ਸੰਗਤਪੁਰਾ ਵਿੱਚ ਸਥਿਤ ਨਿੱਜੀ ਸ਼ੈਲਰ ਨੀਲਕੰਠ ਦਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਘਿਰਾਉ ਕਰਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਸ਼ੈਲਰ 'ਤੇ ਇਲਜ਼ਾਮ ਲਗਾਇਆ ਕਿ ਸ਼ੈਲਰ ਮਾਲਕ ਅਲਾਟ ਹੋਈ ਮੰਡੀ ਵਿੱਚੋਂ ਝੋਨਾ ਨਹੀਂ ਖਰੀਦਦੇ ਸਗੋਂ ਬਾਹਰੋਂ ਝੋਨਾ ਲੈ ਕੇ ਆਉਂਦੇ ਹਨ।
ਇਸ ਮੌਕੇ ਜਾਣਕਾਰੀ ਮਿਲਣ 'ਤੇ ਡਿਊਟੀ ਮੈਜਿਸਟ੍ਰੇਟ ਗੁਰਨੈਬ ਸਿੰਘ, ਨਾਇਬ ਤਹਿਸੀਲਦਾਰ ਲਹਿਰਾਗਾਗਾ ਅਤੇ ਮਾਰਕਫੈਡ ਅਤੇ ਹੋਰ ਖਰੀਦ ਏਜੰਸੀਆਂ ਦੇ ਅਧਿਕਾਰੀ ਉਕਤ ਸ਼ੈਲਰ ਵਿੱਚ ਪਹੁੰਚ ਗਏ।
ਕਿਸਾਨ ਆਗੂ ਜਸਵਿੰਦਰ ਪਾਲ ਸਿੰਘ ਸੂਬਾ ਨੇ ਕਿਹਾ ਕਿ ਉਕਤ ਸ਼ੈਲਰ ਨੂੰ ਸੰਗਤਪੁਰਾ ਦੀ ਅਨਾਜ ਮੰਡੀ ਅਲਾਟ ਹੋਈ ਹੈ। ਇਸ ਦੇ ਬਾਵਜੂਦ ਸ਼ੈਲਰ ਮਾਲਕ ਬਾਹਰੋਂ ਝੋਨਾ ਲੈ ਕੇ ਆਉਂਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸ਼ੈਲਰ ਮਾਲਕ ਪਹਿਲਾਂ ਪਿੰਡ ਸੰਗਤਪੁਰਾ ਦੀ ਮੰਡੀ ਵਿੱਚੋਂ ਝੋਨਾ ਖਰੀਦਣ। ਕਿਸਾਨਾਂ ਨੇ ਕਿਹਾ ਕਿ ਇਹ ਸ਼ੈਲਰ ਆਪਣਾ ਪਹਿਲਾਂ ਹੀ ਕੋਟਾ ਪੂਰਾ ਕਰ ਲੈਂਦਾ ਹੈ ਅਤੇ ਉਨ੍ਹਾਂ ਦੇ ਝੋਨੇ ਦੀ ਲੁੱਟ ਹੁੰਦੀ ਹੈ।
ਇਸ ਦੌਰਾਨ ਪਹੁੰਚੇ ਸਰਕਾਰੀ ਖਰੀਦ ਅਧਿਕਾਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਮੀ ਚੈੱਕ ਕਰਵਾਈ ਗਈ ਹੈ।